ਅਮਰੀਕਾ ਵਿਚ ਅਣਪਛਾਤੇ ਨਾਲ ਪੈ ਗਿਆ ਪੰਗਾ, ਕੁੱਟ-ਕੁੱਟ ਭਾਰਤੀ ਵਿਅਕਤੀ ਦੀ ਹੱਤਿ.ਆ
ਵੀਓਪੀ ਬਿਊਰੋ, ਅਮਰੀਕਾ-ਅਮਰੀਕਾ ‘ਚ ਭਾਰਤੀਆਂ ਉਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਭਾਰਤ ਦੇ ਕਈ ਵਿਦਿਆਰਥੀਆਂ ਨੂੰ ਕੁਝ ਹੀ ਦਿਨਾਂ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਵਾਸ਼ਿੰਗਟਨ ਤੋਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਇਕ ਰੈਸਟੋਰੈਂਟ ਦੇ ਬਾਹਰ ਇਕ ਹੋਰ ਭਾਰਤੀ ਉਤੇ ਹਮਲਾ ਕੀਤਾ ਗਿਆ ਹੈ। ਖ਼ਬਰਾਂ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨਾਲ ਹੋਈ ਤਕਰਾਰ ਦੌਰਾਨ ਭਾਰਤੀ ਵਿਅਕਤੀ ਦੀ ਹੱਤਿ.ਆ ਕਰ ਦਿੱਤੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਇਹ ਘਟਨਾ 15ਵੀਂ ਸਟਰੀਟ ਨਾਰਥਵੈਸਟ ਦੇ 1100 ਬਲਾਕ ‘ਚ 2 ਫਰਵਰੀ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਵਿਵੇਕ ਤਨੇਜਾ (41 ਸਾਲ) ਨੂੰ ਫੁੱਟਪਾਥ ‘ਤੇ ਪਿਆ ਦੇਖਿਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ।
ਵਾਸ਼ਿੰਗਟਨ ਡੀਸੀ ਦੇ ਇਕ ਟੈਲੀਵਿਜ਼ਨ ਸਟੇਸ਼ਨ ਨੇ ਕਿਹਾ, “ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਤਨੇਜਾ ਅਤੇ ਇਕ ਵਿਅਕਤੀ ਵਿਚ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਨੇ ਤਨੇਜਾ ਨੂੰ ਜ਼ਮੀਨ ‘ਤੇ ਸੁੱਟ ਦਿਤਾ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਟਕਰਾ ਗਿਆ। ਬੁੱਧਵਾਰ ਨੂੰ ਉਸ ਦੀ ਮੌ.ਤ ਹੋ ਗਈ। ਪੁਲਿਸ ਹੁਣ ਤਨੇਜਾ ਦੀ ਮੌ.ਤ ਨੂੰ ਕਤਲ ਮੰਨ ਰਹੀ ਹੈ।”
ਤਨੇਜਾ ਡਾਇਨਾਮੋ ਟੈਕਨਾਲੋਜੀਜ਼ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਸਨ। ਪੁਲਿਸ ਅਣਪਛਾਤੇ ਵਿਅਕਤੀ ਦੀ ਭਾਲ ਕਰ ਰਹੀ ਹੈ। ਮੁਲਜ਼ਮ ਨਿਗਰਾਨੀ ਕੈਮਰਿਆਂ ਵਿਚ ਕੈਦ ਹੋ ਗਿਆ ਹੈ। ਮੈਟਰੋਪੋਲੀਟਨ ਪੁਲਿਸ ਵਿਭਾਗ (ਐਮਪੀਡੀ) ਕਤਲ ਵਿਚ ਸ਼ਾਮਲ ਸ਼ੱਕੀ ਦਾ ਪਤਾ ਲਗਾਉਣ ਵਿਚ ਜਨਤਾ ਦੀ ਮਦਦ ਮੰਗ ਰਿਹਾ ਹੈ। ਪੁਲਿਸ ਨੇ ਵਿਵੇਕ ਨੂੰ ਗੰਭੀਰ ਸੱਟਾਂ ਨਾਲ ਸੜਕ ‘ਤੇ ਪਾਇਆ ਅਤੇ ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਦਸਿਆ ਕਿ ਵਿਵੇਕ ਤਨੇਜਾ ਦੀ ਬੁੱਧਵਾਰ ਨੂੰ ਹਸਪਤਾਲ ‘ਚ ਮੌਤ ਹੋ ਗਈ।
ਦੱਸ ਦੇਈਏ ਕਿ ਇਸ ਹਫਤੇ ਦੇ ਸ਼ੁਰੂ ਵਿਚ ਸ਼ਿਕਾਗੋ ਵਿਚ ਭਾਰਤੀ ਵਿਦਿਆਰਥੀ ਸਈਦ ਮਜ਼ਾਹਿਰ ਅਲੀ ‘ਤੇ ਲੁਟੇਰਿਆਂ ਨੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਜਾਰਜੀਆ ਦੇ ਲਿਥੋਨੀਆ ਸ਼ਹਿਰ ਵਿਚ ਇਕ ਨਸ਼ੇੜੀ ਬੇਘਰ ਵਿਅਕਤੀ ਨੇ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਉਤੇ ਜਾਨਲੇਵਾ ਹਮਲਾ ਕਰ ਦਿਤਾ ਸੀ। ਇਸ ਸਾਲ ਅਮਰੀਕਾ ਵਿਚ ਭਾਰਤੀ ਮੂਲ ਦੇ ਚਾਰ ਹੋਰ ਵਿਦਿਆਰਥੀਆਂ ਦੀ ਵੀ ਮੌ.ਤ ਹੋ ਗਈ ਹੈ।