ਪਤੀ ਤੇ ਸਹੁਰਿਆਂ ਤੋਂ ਦੁਖੀ ਪੇਕੇ ਘਰ ਆਈ ਧੀ ਨਾਲ ਸ਼ਰਾਬੀ ਪਿਓ ਨੇ ਕੀਤਾ ਬਲਾਤਕਾਰ, ਮਾਂ ਗਈ ਸੀ ਪੰਚਾਇਤ ਇਕੱਠੀ ਕਰਨ

ਪਤੀ ਤੇ ਸਹੁਰਿਆਂ ਤੋਂ ਦੁਖੀ ਪੇਕੇ ਘਰ ਆਈ ਧੀ ਨਾਲ ਸ਼ਰਾਬੀ ਪਿਓ ਨੇ ਕੀਤਾ ਬਲਾਤਕਾਰ, ਮਾਂ ਗਈ ਸੀ ਪੰਚਾਇਤ ਇਕੱਠੀ ਕਰਨ

ਵੀਓਪੀ ਬਿਊਰੋ – ਯੂਪੀ ਦੇ ਅਲੀਗੜ੍ਹ ਮਹਾਨਗਰ ਦੇ ਰੋਰਾਵਰ ਥਾਣਾ ਖੇਤਰ ‘ਚ ਪਿਤਾ ‘ਤੇ ਆਪਣੀ ਧੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਮਾਮਲੇ ਦੀ ਰਿਪੋਰਟ ਦਰਜ ਕਰ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਹ ਬੀਤੀ 13 ਫਰਵਰੀ ਨੂੰ ਉਸ ਦੀ ਧੀ ਆਪਣੇ ਪਤੀ ਤੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਪੇਕੇ ਘਰ ਆਈ ਸੀ। ਇਸ ਦੌਰਾਨ ਉਹ ਆਪਣੇ ਲੜਕੇ ਨਾਲ ਪਿੰਡ ਦੀ ਪੰਚਾਇਤ ਨੂੰ ਬੁਲਾਉਣ ਗਈ ਸੀ ਕਿ ਤਾਂ ਜੋ ਉਹ ਧੀ ਦਾ ਮਸਲਾ ਸੁਲਝਾ ਸਕੇ। ਘਰ ਵਿੱਚ ਉਸਦੀ ਇੱਕ ਵਿਆਹੀ ਧੀ ਅਤੇ ਦੋਸ਼ੀ ਪਤੀ ਦੁਰਵਿਜੇ ਸੀ। ਸ਼ਾਮ ਨੂੰ ਜਦੋਂ ਔਰਤ ਵਾਪਸ ਆਈ ਤਾਂ ਧੀ ਨੇ ਹੰਝੂ ਭਰ ਕੇ ਸਾਰੀ ਘਟਨਾ ਬਿਆਨ ਕੀਤੀ।

ਔਰਤ ਨੇ ਕਿਹਾ ਉਸ ਦੀ ਧੀ ਤਾਂ ਪਹਿਲਾਂ ਹੀ ਪਰੇਸ਼ਾਨ ਸੀ ਅਤੇ ਉਸ ਦਾ ਆਪਣੇ ਪਤੀ ਤੇ ਸਹੁਰੇ ਪਰਿਵਾਰ ਨਾਲ ਝਗੜਾ ਹੋਇਆ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਪੇਕੇ ਘਰ ਆਈ ਸੀ।

ਪੀੜਤਾ ਨੇ ਪਿਤਾ ‘ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਉਸ ਦੇ ਸ਼ਰਾਬੀ ਪਿਤਾ ਨੇ ਸ਼ਰਾਬ ਪੀ ਕੇ ਉਸ ਨਾਲ ਛੇੜਛਾੜ ਕੀਤੀ ਅਤੇ ਧੱਕੇ ਦੇ ਨਾਲ ਗਲਤ ਕੰਮ ਕੀਤਾ। ਰੌਲਾ ਪੈਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦੋਸ਼ੀ ਫ਼ਰਾਰ ਹੋ ਗਿਆ। ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

error: Content is protected !!