ਸਾਢੇ ਚਾਰ ਮਹੀਨੇ ਲਿਵ ਇਨ ਵਿਚ ਰਹਿ ਪਤੀ ਤੇ ਬੱਚਿਆਂ ਕੋਲ ਪਰਤੀ ਮਹਿਲਾ, ਪ੍ਰੇਮੀ ਨੇ ਘਰ ਵਿਚ ਦਾਖਲ ਹੋ ਕੇ ਮਾਰ’ਤਾ ਪਤੀ, ਮਹਿਲਾ ਗੰਭੀਰ ਜ਼ਖਮੀ

ਸਾਢੇ ਚਾਰ ਮਹੀਨੇ ਲਿਵ ਇਨ ਵਿਚ ਰਹਿ ਪਤੀ ਤੇ ਬੱਚਿਆਂ ਕੋਲ ਪਰਤੀ ਮਹਿਲਾ, ਪ੍ਰੇਮੀ ਨੇ ਘਰ ਵਿਚ ਦਾਖਲ ਹੋ ਕੇ ਮਾਰ’ਤਾ ਪਤੀ, ਮਹਿਲਾ ਗੰਭੀਰ ਜ਼ਖਮੀ


ਵੀਓਪੀ ਬਿਊਰੋ, ਫਰੀਦਕੋਟ : ਪ੍ਰੇਮੀ ਨਾਲ ਲਿਵ ਇਨ ਵਿਚ ਰਹਿਣ ਵਾਲੀ ਮਹਿਲਾ ਜਦੋਂ ਆਪਣੇ ਪਤੀ ਕੋਲ ਪਰਤ ਗਈ ਤਾਂ ਭੜਕੇ ਪ੍ਰੇਮੀ ਨੇ ਘਰ ਵਿਚ ਦਾਖਲ ਹੋ ਕੇ ਪ੍ਰੇਮਿਕਾ ਤੇ ਉਸ ਦੇ ਪਤੀ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਪਤੀ ਦੀ ਮੌ.ਤ ਹੋ ਗਈ ਤੇ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ, ਮਹਿਲਾ ਆਪਣੇ ਪਤੀ ਤੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਨਾਲ ਰਹਿਣ ਲੱਗ ਪਈ ਸੀ ਅਤੇ ਚਾਰ ਮਹੀਨੇ ਉਹ ਵਿਅਕਤੀ ਨਾਲ ਲਿਵ ਇਨ ਵਿਚ ਰਹੀ। ਕੁਤਝ ਸਮਾਂ ਪਹਿਲਾਂ ਪਹਿਲੇ ਪਤੀ ਦੇ ਵਾਪਸ ਆਉਣ ਤੋਂ ਨਾਰਾਜ਼ ਦੂਜੇ ਵਿਅਕਤੀ ਨੇ ਸਾਥੀਆਂ ਨਾਲ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਕਾਰਨ ਉਸ ਦੇ ਪਤੀ ਦੀ ਮੌ.ਤ ਹੋ ਗਈ। ਜਦਕਿ ਔਰਤ ਗੰਭੀਰ ਜ਼ਖਮੀ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸਥਾਨਕ ਡੋਗਰ ਬਸਤੀ ਦੀ ਰਹਿਣ ਵਾਲੀ ਔਰਤ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਗੁਆਂਢ ਦੀ ਕਿਸੇ ਹੋਰ ਗਲੀ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨਾਲ ਰਹਿਣ ਲੱਗ ਪਈ ਸੀ ਪਰ ਹੁਣ ਕੁਝ ਸਮਾਂ ਪਹਿਲਾਂ ਉਹ ਫਿਰ ਤੋਂ ਆਪਣੇ ਪਤੀ ਕੋਲ ਆ ਗਈ ਅਤੇ ਆਪਣੇ ਬੱਚਿਆਂ ਨਾਲ ਰਹਿਣ ਲੱਗੀ। ਇਸ ਕਾਰਨ ਗੁੱਸੇ ‘ਚ ਆਏ ਦੂਜੇ ਪਤੀ ਨੇ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ। ਉਕਤ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਔਰਤ ਅਤੇ ਉਸ ਦੇ ਪਤੀ ਪਰਮਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਏ | ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ।

error: Content is protected !!