9 ਦਿਨ ਹਨੀਪ੍ਰੀਤ ਰਾਮ ਰਹੀਮ ਦੇ ਕੋਲ ਰਹੇਗੀ, ਕਰੇਗੀ ਸਾਰੀ ਸੇਵਾ
ਗੁਰੂਗ੍ਰਾਮ (ਵੀਓਪੀ ਬਿਊਰੋ) – ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਦਿਨੀਂ ਕੋਰੋਨਾ ਪੀੜਤ ਹੋ ਗਿਆ ਸੀ। ਪਹਿਲਾਂ ਉਹ ਆਪਣੀ ਮਾਂ ਦੀ ਸਿਹਤ ਵਿਗੜਨ ਕਾਰਨ ਜੇਲ੍ਹ ਵਿਚੋਂ ਪੈਰੋਲ ਤੇ ਆਇਆ ਸੀ ਤੇ ਹੁਣ ਕੋਰੋਨਾ ਪੀੜਤ ਹੋਣ ਕਰਕੇ ਮੇਦਾਂਤਾ ਹਸਪਤਾਲ ਵਿਚ ਭਰਤੀ ਹੈ। ਰਾਮ ਰਹੀਮ ਬਲਾਤਕਾਰ ਦੇ ਕੇਸ ਵਿਚ 20 ਸਾਲ ਦੀ ਸਜਾ ਭੁਗਤ ਰਿਹਾ ਹੈ।
ਹਨੀਪ੍ਰੀਤ ਬਾਰੇ ਰਾਮ ਰਹੀਮ ਦਾ ਦਾਅਵਾ ਹੈ ਕਿ ਉਹ ਉਸ ਦੀ ਗੋਦ ਲਏ ਧੀ ਹੈ। ਉਹ 15 ਜੂਨ ਤੱਕ ਗੁਰੂਗ੍ਰਾਮ ਹਸਪਤਾਲ ਵਿੱਚ ਡੇਰਾ ਮੁਖੀ ਨਾਲ ਹੀ ਰਹੇਗੀ। ਉਸ ਨੂੰ ਐਤਵਾਰ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਉਸ ਲਈ ਇੱਕ ਅਟੈਂਡੈਂਟ ਕਾਰਡ ਬਣਾਇਆ ਗਿਆ।
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ, ਜੋ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸਨ, ਨੂੰ ਐਤਵਾਰ ਸਵੇਰੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਪੌਜ਼ਿਟਿਵ ਨਿੱਕਲਿਆ।
ਸਿਰਸਾ ਹੈੱਡਕੁਆਰਟਰ ਡੇਰੇ ਦੇ 53 ਸਾਲਾ ਸੰਪਰਦਾ ਦੇ ਮੁਖੀ ਦਾ ਕੋਵਿਡ ਟੈਸਟ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ।