20 ਸਾਲ ਬਾਅਦ 40 ਗੋਲ਼ੀਆਂ ਮਾਰ ਕੇ ਆਪਣੇ ਭਰਾ ਦੇ ਕਤਲ ਦਾ ਲਿਆ ਬਦਲਾ, ਪੜ੍ਹੋ ਪੂਰੀ ਖ਼ਬਰ

20 ਸਾਲ ਬਾਅਦ 40 ਗੋਲ਼ੀਆਂ ਮਾਰ ਕੇ ਆਪਣੇ ਭਰਾ ਦੇ ਕਤਲ ਦਾ ਲਿਆ ਬਦਲਾ, ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ (ਵੀਓਪੀ ਬਿਊਰੋ) – ਦਿੱਲੀ ਵਿਚ ਇਕ ਸਖ਼ਸ਼ ਦਾ 20 ਸਾਲ ਪਹਿਲਾਂ ਕਤਲ ਹੋ ਗਿਆ ਸੀ। ਹੁਣ ਉਸਦੇ ਭਰਾ ਨੇ ਕਾਤਲ ਦੇ 40 ਗੋਲ਼ੀਆਂ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ ਹੈ। ਦਿੱਲੀ ਦੇ ਜ਼ਫਰਬਾਦ ਦੇ ਰਹਿਣ ਵਾਲੇ ਸੋਹਲੇ ਨਾਂ ਦੇ ਸਖ਼ਸ਼ ਨੇ ਆਪਣੇ ਭਰਾ ਦੇ ਕਾਤਲ ਉਪਰ ਅੰਨ੍ਹੇਵਾਹ ਗੋਲ਼ੀਆਂ ਚਲਾਉਂਦੇ ਹੋਏ ਭਰਾ ਦੇ ਕਾਤਲ ਨੂੰ ਮਾਰ ਮੁਕਾਇਆ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਖ਼ਬਰਾਂ ਮੁਤਾਬਕ 45 ਸਾਲ ਦੇ ਕਾਸਿਮ ਨੂੰ 40 ਗੋਲ਼ੀਆਂ ਮਾਰੀਆਂ ਗਈਆਂ। ਗ੍ਰਿਫ਼ਤਾਰ ਮੁਲਜ਼ਮ ਸੋਹਲੇ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਕਾਸਿਮ ਉਸੇ ਦੇ ਮੁਹੱਲੇ ਦਾ ਰਹਿਣ ਵਾਲਾ ਹੈ। ਕਾਸਿਮ ਨੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਉਸ ਦੇ ਭਰਾ ਤਹਿਸੀਮ ਦੀ ਹੱਤਿਆ ਕਰ ਦਿੱਤੀ ਸੀ।

ਸੋਹੇਲ ਨੇ ਦੱਸਿਆ ਕਿ ਇਸ ਘਟਨਾ ਸਮੇਂ ਉਹ ਸਿਰਫ਼ 10 ਸਾਲ ਦਾ ਸੀ। ਘਟਨਾ ਤੋਂ ਬਾਅਦ ਤੋਂ ਹੀ ਉਹ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ। ਕੋਰਟ ਨੇ ਕਾਸਿਮ ਨੂੰ ਬਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਕਾਸਿਮ ਦੀ ਹੱਤਿਆ ਕਰਨ ਦੀ ਠਾਣ ਲਈ ਸੀ। ਹੁਣ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕਾਸਿਮ ਦਾ ਕਤਲ ਕਰ ਦਿੱਤਾ।

error: Content is protected !!