ਆਉਣ ਵਾਲੇ ਦਿਨਾਂ ‘ਚ ਚੱਲਣਗੀਆਂ ਪਿੰਡਾ ਲ਼ੂਣ ਵਾਲੀਆਂ ਹਵਾਵਾਂ

ਆਉਣ ਵਾਲੇ ਦਿਨਾਂ ‘ਚ ਚੱਲਣਗੀਆਂ ਪਿੰਡਾ ਲ਼ੂਣ ਵਾਲੀਆਂ ਹਵਾਵਾਂ

ਜਲੰਧਰ(ਵੀਓਪੀ ਬਿਊਰੋ) – ਪਿਛਲੇ ਦਿਨਾਂ ਵਿਚ ਲਗਾਤਰ ਦੋ ਤਿੰਨ ਦਿਨ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਸੀ। ਹੁਣ ਤਾਪਮਾਨ ਵੱਧਣ ਕਾਰਨ ਲੋਕਾਂ ਨੂੰ ਫਿਰ ਗਰਮ ਹਵਾਵਾਂ ਤੇ ਹੁੰਮਸ ਸਹਿਣ ਕਰਨਾ ਪਵੇਗਾ। ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਕਾਫੀ ਜ਼ਿਆਦਾ ਗਰਮੀ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 8 ਜੂਨ ਤੋਂ ਲੈ ਕੇ 10 ਜੂਨ ਤੱਕ ਵਧੇਰੇ ਗਰਮੀ ਪੈਣੀ ਹੈ। ਇਸ ਦੌਰਾਨ ਹੁੰਮਸ ਵੀ ਵਧੇਗਾ।11 ਜੂਨ ਤੋਂ 13 ਜੂਨ ਤੱਕ ਬੂੰਦਾਬਾਂਦੀ ਹੋ ਸਕਦੀ ਹੈ ਜਿਸ ਨਾਲ ਮੌਸਮ ਥੋੜਾ ਠੰਡਾ ਹੋਵੇਗਾ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਲਕੀ ਬੂੰਦਾਬਾਂਦੀ ਦੇ ਨਾਲ ਬੱਦਲ ਰਹਿਣਗੇ ਜਿਸ ਕਾਰਨ ਗਰਮੀ ਘੱਟ ਪਵੇਗੀ। ਦੇਸ਼ ਦੇ ਕਈ ਸੂਬਿਆਂ ਵਿੱਚ ਮਾਨਸੂਨ ਪਹੁੰਚ ਚੁੱਕਿਆ ਹੈ ਪਰ ਪੰਜਾਬ ਵਿੱਚ ਜੂਨ ਦੇ ਅਖੀਰ ਤੱਕ ਆਵੇਗਾ ਉਸ ਤੋਂ ਬਾਅਦ ਹੀ ਚੰਗਾ ਮੀਂਹ ਪਵੇਗਾ। ਮੰਗਲਵਾਰ ਨੂੰ 43 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾ ਸਕਦਾ ਹੈ। ਇਸ ਲਈ ਜਿੰਨਾ ਹੋ ਸਕੇ ਧੁੱਪ ਤੋਂ ਬਚਾਅ ਰੱਖਣਾ ਚਾਹੀਦਾ ਹੈ।

error: Content is protected !!