ਉਧਾਰ ਲਏ 1500 ਰੁਪਏ ਨਾ ਮੋੜ ਸਕਿਆ ਤਾਂ ਮੁਲਜ਼ਮ ਨੇ ਬੇਰਹਿਮੀ ਨਾਲ ਕੀਤਾ ਕ+ਤ+ਲ

ਉਧਾਰ ਲਏ 1500 ਰੁਪਏ ਨਾ ਮੋੜ ਸਕਿਆ ਤਾਂ ਮੁਲਜ਼ਮ ਨੇ ਬੇਰਹਿਮੀ ਨਾਲ ਕੀਤਾ ਕ+ਤ+ਲ

ਵੀਓਪੀ ਬਿਊਰੋ – ਰਾਏਕੋਟ ਹਲਕੇ ‘ਚ ਮਹਿਜ 1500 ਰੁਪਏ ਲਈ ਨੌਜਵਾਨ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਤੋਂ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਹਲਕੇ ਦੇ ਪਿੰਡ ਜਲਾਲਦੀਵਾਲ ਵਿਖੇ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਦਾ ਕਤਲ ਕਰ ਦਿੱਤਾ।

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਵੰਤ ਸਿੰਘ ਨੇ ਮੁਲਜ਼ਮ ਦੇ 1500 ਰੁਪਏ ਦੇਣੇ ਸਨ। ਪੈਸੇ ਵਾਪਸ ਨਾ ਮਿਲਣ ‘ਤੇ ਹੀ ਸੁਸ਼ੀਲ ਨੇ ਉਸ ਦਾ ਕਤਲ ਕਰ ਦਿੱਤਾ ਹੈ।

ਪਰਿਵਾਰ ਨੇ ਦੱਸਿਆ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮੁਲਜ਼ਮ ਅਕਸਰ ਜਸਵੰਤ ਨੂੰ ਧਮਕਾਉਂਦਾ ਸੀ। ਮ੍ਰਿਤਕ ਜਸਵੰਤ ਪਿੱਛੇ ਪਤਨੀ ਤੇ ਤਿੰਨ ਮਾਸੂਮ ਬੱਚੇ ਛੱਡ ਗਿਆ। ਪਿੰਡ ਵਾਸੀਆਂ ਨੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!