Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
10
ਦੇਵੀ ਮਾਂ ਨੂੰ ਖੁਸ਼ ਕਰਨ ਲਈ ਰੱਖਿਆ ਸੀ ਵਰਤ, ਇੱਕ-ਇੱਕ ਕਰਕੇ 150 ਲੋਕ ਹੋਏ ਬੇਹੋਸ਼, ਹਸਪਤਾਲ ਚ ਖੁੱਲੀ ਅੱਖ
Crime
Latest News
Punjab
ਦੇਵੀ ਮਾਂ ਨੂੰ ਖੁਸ਼ ਕਰਨ ਲਈ ਰੱਖਿਆ ਸੀ ਵਰਤ, ਇੱਕ-ਇੱਕ ਕਰਕੇ 150 ਲੋਕ ਹੋਏ ਬੇਹੋਸ਼, ਹਸਪਤਾਲ ਚ ਖੁੱਲੀ ਅੱਖ
April 10, 2024
Voice of Punjab
ਫਾਜ਼ਿਲਕਾ ਦੇ ਜਲਾਲਾਬਾਦ ‘ਚ ਆਟਾ ਖਾ ਕੇ ਕਰੀਬ
150
ਲੋਕਾਂ ਦੀ ਸਿਹਤ ਵਿਗੜ ਗਈ। ਇਸ ਦੌਰਾਨ ਕੁਝ ਲੋਕਾਂ ਨੂੰ ਉਲਟੀਆਂ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ
‘
ਚ ਦਾਖਲ ਕਰਵਾਇਆ ਗਿਆ
,
ਕਈਆਂ ਨੂੰ ਆਪਣੇ ਘਰਾਂ
‘
ਚ ਬੇਹੋਸ਼ ਦੇਖਿਆ ਗਿਆ।
ਜਾਣਕਾਰੀ ਅਨੁਸਾਰ ਕੱਲ੍ਹ ਪਹਿਲੇ ਨਵਰਾਤਰੇ ਦੇ ਮੌਕੇ ‘ਤੇ ਲੋਕਾਂ ਨੇ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਤੋਂ ਚੌਲਾਂ ਦਾ ਆਟਾ ਖਰੀਦਿਆ ਅਤੇ ਖਾਧਾ |
ਜਿਸ ਤੋਂ ਬਾਅਦ ਰਾਤ ਨੂੰ ਵੱਡੀ ਗਿਣਤੀ ਲੋਕ ਹਸਪਤਾਲ ਪਹੁੰਚ ਗਏ। ਡਾਕਟਰ ਮੁਤਾਬਕ ਇਸ ਆਟੇ ਕਾਰਨ 100 ਤੋਂ 150 ਲੋਕ ਬਿਮਾਰ ਹੋ ਗਏ। ਫਿਲਹਾਲ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਗਏ। ਜਿਸ ਤੋਂ ਬਾਅਦ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ, ਕਈਆਂ ਨੂੰ ਆਪਣੇ ਘਰਾਂ ‘ਚ ਬੇਹੋਸ਼ ਦੇਖਿਆ ਗਿਆ।
ਦੂਜੇ ਪਾਸੇ ਵਿਧਾਇਕ ਜਗਦੀਪ ਗੋਲਡੀ ਹਸਪਤਾਲਾਂ ਵਿਚ ਦਾਖ਼ਲ ਲੋਕਾਂ ਦਾ ਹਾਲ ਚਾਲ ਜਾਣਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਮਾਮਲੇ ’ਤੇ ਟੀਮ ਬਣਾਉਣਗੇ।
ਪ੍ਰਸ਼ਾਸਨ ਵੱਲੋਂ ਇੱਕ ਟੀਮ ਤਿਆਰ ਕਰਕੇ ਪੂਰੇ ਮਾਮਲੇ ਦੀ ਸਖ਼ਤ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਮਿਲਾਵਟਖੋਰੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਬਜ਼ਾਰ ‘ਚ ਜੋ ਆਟਾ 70 ਰੁਪਏ ਕਿਲੋ ਦੇ ਹਿਸਾਬ ਨਾਲ ਥੋਕ ਮੁੱਲ ‘ਤੇ ਵਿਕ ਰਿਹਾ ਸੀ, ਉਹ 45 ਰੁਪਏ ਕਿਲੋ ਵਿਕ ਰਿਹਾ ਸੀ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਿਲਾਵਟਖੋਰੀ ਵੱਡੇ ਪੱਧਰ ‘ਤੇ ਹੋਈ ਹੈ।
Post navigation
ਕੁੜੀ ਨੇ ਕਰਾਈ 2 ਮੁੰਡਿਆਂ ਚ ਲੜਾਈ ਆਪ ਹੋ ਗਈ ਪਾਸੇ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ, ਹੋਏ ਥੱਪੜੋਂ-ਥੱਪੜੀ
ਮਾਰਕੀਟ ਗਏ ਪਰਿਵਾਰ ਦੇ ਪਿੱਛੋ ਸੜ ਕੇ ਸੁਆਹ ਹੋ ਗਿਆ ਘਰ, ਰਾਖੀ ਲਈ ਛੱਡਿਆ ਕੁੱਤਾ ਵੀ ਸੜ ਗਿਆ, ਅੰਮ੍ਰਿਤਸਰ ‘ਚ ਵਾਪਰੀ ਦਿਲ-ਦਹਿਲਾਉਣ ਵਾਲੀ ਘਟਨਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us