ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਅਜਿਹਾ ਹੀ ਕੁੱਝ ਨੋਇਡਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ, ਉਸ ਨੇ 62 ਰੁਪਏ ਵਿਚ ਉਬੇਰ ਤੋਂ ਆਟੋ ਰਾਈਡ ਬੁੱਕ ਕੀਤੀ ਸੀ ਅਤੇ ਉਸ ਦਾ ਬਿੱਲ 7.66 ਕਰੋੜ ਰੁਪਏ ਆਇਆ।ਦਰਅਸਲ, ਇਹ ਮਾਮਲਾ ਨੋਇਡਾ ਦੇ ਉਬੇਰ ਯੂਜ਼ਰ ਦੀਪਕ ਟੇਂਗੂਰੀਆ ਦਾ ਹੈ। ਉਹ ਇਕ ਨਿਯਮਤ ਗਾਹਕ ਹੈ। ਉਸ ਨੇ ਉਬੇਰ ਇੰਡੀਆ ਐਪ ਦੀ ਵਰਤੋਂ ਕਰਕੇ ਸਿਰਫ 62 ਰੁਪਏ ਵਿਚ ਇਕ ਆਟੋ ਰਾਈਡ ਬੁੱਕ ਕੀਤੀ। ਦੀਪਕ ਜਦੋਂ ਅਪਣੇ ਘਰ ਪਹੁੰਚਿਆ ਤਾਂ ਉਸ ਨੂੰ 7.66 ਕਰੋੜ ਰੁਪਏ ਦਾ ਬਿੱਲ ਮਿਲਿਆ।