ਪਹਿਲੇ ਗੇੜ ਦੀ ਵੋਟਿੰਗ ਹੁੰਦੇ ਹੀ ਭਾਜਪਾ ਉਮੀਦਵਾਰ ਦੀ ਹੋ ਗਈ ਮੌਤ, ਪਾਵਰਫੁੱਲ ਆਗੂ ਹੋਣ ਕਰਕੇ ਭਾਜਪਾ ਨੇ ਦਿੱਤੀ ਸੀ ਟਿਕਟ

ਪਹਿਲੇ ਗੇੜ ਦੀ ਵੋਟਿੰਗ ਹੁੰਦੇ ਹੀ ਭਾਜਪਾ ਉਮੀਦਵਾਰ ਦੀ ਹੋ ਗਈ ਮੌਤ, ਪਾਵਰਫੁੱਲ ਆਗੂ ਹੋਣ ਕਰਕੇ ਭਾਜਪਾ ਨੇ ਦਿੱਤੀ ਸੀ ਟਿਕਟ

ਯੂਪੀ (ਵੀਓਪੀ ਬਿਊਰੋ) ਭਾਜਪਾ ਦੇ ਲੋਕ ਸਭਾ ਉਮੀਦਵਾਰ ਕੁੰਵਰ ਸਰਵੇਸ਼ ਸਿੰਘ ਦਾ ਦਿਹਾਂਤ ਹੋ ਗਿਆ ਹੈ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਸ਼ੁੱਕਰਵਾਰ 19 ਅਪ੍ਰੈਲ ਨੂੰ ਇਸ ਸੀਟ ‘ਤੇ ਵੋਟਿੰਗ ਹੋਈ।

ਪੇਸ਼ੇ ਤੋਂ ਵਪਾਰੀ ਕੁੰਵਰ ਸਰਵੇਸ਼ ਕੁਮਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਕਤੀਸ਼ਾਲੀ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਬਿਮਾਰੀ ਕਾਰਨ ਉਹ ਚੋਣਾਂ ਦੌਰਾਨ ਵੀ ਚੋਣ ਪ੍ਰਚਾਰ ਤੋਂ ਦੂਰ ਰਹੇ। ਉਹ ਚਾਰ ਵਾਰ ਐਮ.ਐਲ.ਏ ਅਤੇ ਇੱਕ ਵਾਰ ਐਮ.ਪੀ. ਕੁੰਵਰ ਸਰਵੇਸ਼ ਸਿੰਘ ਦਾ ਪੁੱਤਰ ਸੁਸ਼ਾਂਤ ਸਿੰਘ ਬਿਜਨੌਰ ਦੇ ਬਦਾਪੁਰ ਤੋਂ ਵਿਧਾਇਕ ਹੈ।

ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ 2024 ਦੀਆਂ ਚੋਣਾਂ ਲਈ ਟਿਕਟ ਦਿੱਤੀ ਗਈ ਸੀ। ਮੌਤ ਦੀ ਪੁਸ਼ਟੀ ਭਾਜਪਾ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਸੰਜੇ ਢਾਕਾ ਨੇ ਕੀਤੀ ਹੈ। ਸੰਜੇ ਨੇ ਸਰਵੇਸ਼ ਸਿੰਘ ਦੇ ਦੇਹਾਂਤ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿੱਤੀ ਹੈ।

error: Content is protected !!