ਪਤਨੀ ਨੇ ਪਤੀ ‘ਤੇ ਕਰਵਾ’ਤਾ ਬਲਾ+ਤਕਾਰ ਦਾ ਪਰਚਾ, ਕਹਿੰਦੀ-ਹਰ ਰੋਜ਼ ਕਰਦਾ ਹੈ ਜ਼ਬਰਦਸਤੀ, ਅਦਾਲਤ ਨੇ ਸੁਣਾ’ਤਾ ਫੈਸਲਾ

ਪਤਨੀ ਨੇ ਪਤੀ ‘ਤੇ ਕਰਵਾ’ਤਾ ਬਲਾ+ਤਕਾਰ ਦਾ ਪਰਚਾ, ਕਹਿੰਦੀ-ਹਰ ਰੋਜ਼ ਕਰਦਾ ਹੈ ਜ਼ਬਰਦਸਤੀ, ਅਦਾਲਤ ਨੇ ਸੁਣਾ’ਤਾ ਫੈਸਲਾ

ਵੀਓਪੀ ਬਿਊਰੋ – ਝਾਰਖੰਡ ਵਿੱਚ ਇੱਕ ਅਜਿਹਾ ਅਦਾਲਤੀ ਕੇਸ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਉੱਪਰ ਆਪਣੀ ਹੀ ਪਤਨੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸਨ। ਰਾਂਚੀ ਦੀ ਸਿਵਲ ਕੋਰਟ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਨਾਲ ਵਾਰ-ਵਾਰ ਬਲਾਤਕਾਰ ਕਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।

ਡੋਰਾਂਡਾ ਥਾਣੇ ਵਿੱਚ ਦਰਜ ਕਰਵਾਈ ਐਫਆਈਆਰ ਵਿੱਚ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਉਸ ਨੂੰ ਵਾਰ-ਵਾਰ ਉਸ ਦੀ ਮਰਜ਼ੀ ਦੇ ਖ਼ਿਲਾਫ਼ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ। ਇਸ ਕਾਰਨ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸੱਟ ਲੱਗੀ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਨੇ ਆਈਪੀਸੀ ਦੀ ਧਾਰਾ 376(2)(ਐਨ) ਅਤੇ 417 ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਦਾ ਅਦਾਲਤ ਨੇ ਨੋਟਿਸ ਵੀ ਲਿਆ ਸੀ। ਪਤੀ ਨੇ ਫਿਰ ਰਾਂਚੀ ਸਿਵਲ ਕੋਰਟ ਦੇ ਚੀਫ਼ ਜਸਟਿਸ ਦੀਵਾਕਰ ਪਾਂਡੇ ਦੀ ਅਦਾਲਤ ਵਿਚ ਡਿਸਚਾਰਜ ਪਟੀਸ਼ਨ ਦਾਇਰ ਕੀਤੀ। ਇਸ ‘ਤੇ ਸੁਣਵਾਈ ਅਤੇ ਵੱਖ-ਵੱਖ ਧਿਰਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਸਵੀਕਾਰ ਕਰ ਲਈ ਹੈ। ਇਸ ਨਾਲ ਹੁਣ ਦੋਸ਼ੀਆਂ ਖਿਲਾਫ ਕੋਈ ਮੁਕੱਦਮਾ ਨਹੀਂ ਚੱਲੇਗਾ।

error: Content is protected !!