Skip to content
Tuesday, November 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
22
ਟੌਫੀ ਮੰਗਣ ਆਇਆ ਬੱਚਾ ਸੁਨਿਆਰੇ ਨੂੰ ਲਾ ਗਿਆ 70 ਹਜ਼ਾਰ ਦਾ ਚੂਨਾ, ਸੀਸੀਟੀਵੀ ਨਾ ਹੁੰਦੀ ਤਾਂ ਕੋਈ ਯਕੀਨ ਨਾ ਕਰਦਾ !
Crime
Latest News
Ludhiana
Punjab
ਟੌਫੀ ਮੰਗਣ ਆਇਆ ਬੱਚਾ ਸੁਨਿਆਰੇ ਨੂੰ ਲਾ ਗਿਆ 70 ਹਜ਼ਾਰ ਦਾ ਚੂਨਾ, ਸੀਸੀਟੀਵੀ ਨਾ ਹੁੰਦੀ ਤਾਂ ਕੋਈ ਯਕੀਨ ਨਾ ਕਰਦਾ !
April 22, 2024
Voice of Punjab
ਲੁਧਿਆਣਾ ਵਿੱਚੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਇੱਥੇ 9 ਸਾਲਾਂ ਬੱਚੇ ਨੇ 70 ਹਜ਼ਾਰ ਰੁਪਏ ਚੋਰੀ ਕਰ ਲਏ। ਇਹ ਜਵਾਕ ਪਹਿਲਾਂ ਸੁਨਿਆਰੇ ਦੀ ਦੁਕਾਨ ਉੱਤੇ ਟੌਫੀ ਮੰਗਣ ਆਇਆ ਜਿੱਥੋਂ ਉਸ ਨੂੰ ਭਜਾ ਦਿੱਤਾ।ਸੁਨਿਆਰਾ ਆਪਣੀ ਦੂਜੀ ਦੁਕਾਨ ਉੱਤੇ ਗਾਹਕ ਨੂੰ ਦੇਖਣ ਲੱਗਿਆ ਤਾਂ ਦੁਕਾਨ ਨਾਲ ਸ਼ਟਰ ਨਾਲ ਜੁੜ ਕੇ ਖੜ੍ਹਾ ਹੋਇਆ ਜਵਾਕ ਦੁਕਾਨ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਸ ਨੇ ਬੜੀ ਚਲਾਕੀ ਨਾਲ ਦੁਕਾਨ ਦੇ ਗੱਲੇ ਚੋਂ 70 ਹਜ਼ਾਰ ਚੋਰੀ ਕਰ ਲਿਆ।
ਇਸ ਨੂੰ ਲੈ ਕੇ ਛੋਟੀ ਹੈਬੋਵਾਲ ਦੇ ਰਹਿਣ ਵਾਲੇ ਮਨੀਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਜੈਨ ਜਵੈਲਰ ਦੀ ਦੁਕਾਨ ਹੈ। ਅਕਸਰ ਮਾਰਕਿਟ ਵਿੱਚ ਬੱਚੇ ਟਾਫੀਆਂ ਮੰਗਣ ਦੁਕਾਨਾਂ ਉੱਤੇ ਆਉਂਦੇ ਰਹਿੰਦੇ ਹਨ।
ਇੱਕ ਦਿਨ ਪਹਿਲਾਂ ਇੱਕ ਬੱਚਾ ਟੌਫੀ ਮੰਗਣ ਆਇਆ ਤੇ ਉਨ੍ਹਾਂ ਨੇ ਬੱਚੇ ਨੂੰ ਜਵਾਬ ਦੇ ਕੇ ਇੱਥੋਂ ਤੋਰ ਦਿੱਤਾ। ਇਸ ਤੋਂ ਬਾਅਦ ਉਹ ਦੂਜੀ ਦੁਕਾਨ ਉੱਤੇ ਗਾਹਕ ਦੇਖਣ ਗਏ। ਜਦੋਂ ਉਹ ਵਾਪਸ ਦੁਕਾਨ ਵਿੱਚ ਆਏ ਤਾਂ ਗੱਲੇ ਵਿੱਚ ਗੜਬੜ ਦੇਖੀ ਗਈ ਉਨ੍ਹਾਂ ਗੱਲਾ ਚੈੱਕ ਕੀਤਾ ਤਾਂ ਹੈਰਤ ਵਿੱਚ ਰਹਿ ਗਏ ਤੇ ਜਿਸ ਵਿੱਚੋਂ 70 ਹਜ਼ਾਰ ਰੁਪਏ ਵਿੱਚੋਂ ਗੱਲੇ ਚੋਂ ਗ਼ਾਇਬ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਸੀਸੀਟੀਵ ਚੈੱਕ ਕਰਵਾਏ ਤਾਂ ਖ਼ੁਲਾਸਾ ਹੋਇਆ ਕਿ ਟੌਫੀ ਮੰਗਣ ਆਏ ਜਵਾਕ ਨੇ ਗੱਲੇ ਚੋਂ ਪੈਸੇ ਚੋਰੀ ਕੀਤੇ। ਇਸ ਸਬੰਧੀ ਉਨ੍ਹਾਂ ਜਦੋਂ ਇਹ ਵੀਡੀਓ ਮਾਰਕਿਟ ਵਿੱਚ ਦਿਖਾਈ ਤਾਂ ਬੱਚੇ ਦੀ ਪਛਾਣ ਹੋਈ ਜਿਸ ਤੋਂ ਬਾਅਦ ਹੈਬੋਵਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਉਸ ਤੋਂ ਪੈਸੇ ਵਾਪਸ ਕਰਵਾ ਲਏ।
Post navigation
ਪਤੀ ਰਿਲੈਸ਼ਨ ਨਾ ਬਣਾ ਸਕਿਆ ਤਾਂ ਪਤਨੀ ਪਹੁੰਚੀ ਕੋਰਟ, ਵਿਆਹ ਤੋਂ ਮਹਿਜ਼ 17 ਦਿਨ ਬਾਅਦ ਹੋਇਆ ਤਲਾਕ
ਕਰ ਲਓ ਗੱਲ, ਵਿਆਹ ਵਿਚ ਜੁੱਤੀ ਚੁੱਕੀ ਦੇ ਪੈਸੇ ਦੇਣ ਨੂੰ ਲੈ ਕੇ ਆਪਸ ਵਿਚ ਭਿੜੇ ਬਰਾਤੀ, ਮੌਕੇ ‘ਤੇ ਸੱਦਣੀ ਪਈ ਪੁਲਿਸ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us