ਮੋਦੀ ਸਾਬ ਤੁਹਾਡੇ ਮਾਂ-ਬਾਪ ਨੇ ਵੀ 6 ਨਿਆਣੇ ਜੰਮੇ ਸੀ ਕਿ ਉਹ ਵੀ ਮੁਸਲਮਾਨ ਸੀ: ਕਾਂਗਰਸ

ਮੋਦੀ ਸਾਬ ਤੁਹਾਡੇ ਮਾਂ-ਬਾਪ ਨੇ ਵੀ 6 ਨਿਆਣੇ ਜੰਮੇ ਸੀ ਕਿ ਉਹ ਵੀ ਮੁਸਲਮਾਨ ਸੀ: ਕਾਂਗਰਸ


ਨਵੀਂ ਦਿੱਲੀ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਉਹ ਦੇਸ਼ ਦੀ ਜਾਇਦਾਦ ਤਦੌਲਤ ਨੂੰ ‘ਘੁਸਪੈਠ ਕਰਨ ਵਾਲਿਆਂ ਅਤੇ ਜ਼ਿਆਦਾ ਬੱਚੇ ਰੱਖਣ ਵਾਲਿਆਂ ਮੁਸਲਮਾਨਾਂ ‘ਚ ਵੰਡ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਹੀ ਹੈ ਅਤੇ ਇਸ ਦੌਰਾਨ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਦਾ ਵੀ ਜ਼ਿਕਰ ਕੀਤਾ।

ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਰਾਹੁਲ ਗਾਂਧੀ ਨੇ 7 ਅਪ੍ਰੈਲ, 2024 ਨੂੰ ਹੈਦਰਾਬਾਦ ਵਿੱਚ ਦੇਸ਼ ਦੀ ਦੌਲਤ ਦੀ ‘ਮੁੜ ਵੰਡ’ ਦਾ ਵਾਅਦਾ ਨਹੀਂ ਕੀਤਾ ਸੀ ਅਤੇ ਉਨ੍ਹਾਂ ਦੇ ਸ਼ਬਦਾਂ ਨੂੰ “ਗਲਤ ਪੇਸ਼ ਕੀਤਾ ਗਿਆ” ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ਦੇ ਇਸ ਬਿਆਨ ਨੂੰ ਤੱਥਹੀਣ ਤੇ ਮੂਰਖਤਾ ਵਾਲਾ ਕਰਾਰ ਦਿੱਤਾ ਹੈ।

ਕਾਂਗਰਸ ਨੇਤਾ ਸ਼੍ਰੀਨਿਵਾਸ ਬੀਵੀ ਨੇ ਵੀ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਇੰਸਟਾਗ੍ਰਾਮ ‘ਤੇ ਲਿਖਿਆ, “ਮੋਦੀ ਜੀ, ਤੁਹਾਡੇ ਮਾਤਾ-ਪਿਤਾ ਨੇ 6 ਬੱਚਿਆਂ ਨੂੰ ਜਨਮ ਦਿੱਤਾ… ਤੁਹਾਡੇ ਸ਼ਰਮਨਾਕ ਬਿਆਨ ਅਤੇ ਦਾਅਵੇ ਮੁਤਾਬਕ, ਕੀ ਉਹ ਮੁਸਲਮਾਨ ਸਨ? ਜਾਂ ਘੁਸਪੈਠੀਆਂ ਜਾਂ ਕੀ?”

error: Content is protected !!