Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
2
ਅੰਮ੍ਰਿਤਪਾਲ ਦੇ ਪ੍ਰਚਾਰ ਲਈ ਬਣਾਏ ਗਏ ਵਟਸਅੱਪ ਗਰੁੱਪ ਕੀਤੇ ਬਲੌਕ, ਪਰਿਵਾਰ ਦਾ ਦਾਅਵਾ ਸਰਕਾਰ ਰੋਕਣਾ ਚਾਹੁੰਦੀ…
Latest News
National
Politics
Punjab
ਅੰਮ੍ਰਿਤਪਾਲ ਦੇ ਪ੍ਰਚਾਰ ਲਈ ਬਣਾਏ ਗਏ ਵਟਸਅੱਪ ਗਰੁੱਪ ਕੀਤੇ ਬਲੌਕ, ਪਰਿਵਾਰ ਦਾ ਦਾਅਵਾ ਸਰਕਾਰ ਰੋਕਣਾ ਚਾਹੁੰਦੀ…
May 2, 2024
Voice of Punjab
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮੁਹਿੰਮ ਲਈ ਬਣਾਏ ਗਏ ਵਟਸਐਪ ਗਰੁੱਪ ਬਲਾਕ ਹੋ ਗਏ ਹਨ। ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਹੈ ਕਿ ਇਹ ਕਾਰਵਾਈ ਸਰਕਾਰ ਵੱਲੋਂ ਕਰਵਾਈ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਚੋਣ ਲੜਨ ਤੋਂ ਰੋਕ ਸਕਦੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਨੇ ਇਸੇ ਨੀਤੀ ਤਹਿਤ ਚੋਣ ਪ੍ਰਚਾਰ ਮੁਹਿੰਮ ਲਈ ਬਣਾਏ ਗਏ ਵਟਸਐਪ ਗਰੁੱਪ ਬਲਾਕ ਕਰ ਦਿੱਤੇ ਹਨ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਇਸ ਸਬੰਧੀ ਜਾਰੀ ਇੱਕ ਬਿਆਨ ਰਾਹੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਸਰਕਾਰਾਂ ਨੇ ਉਨ੍ਹਾਂ ਵੱਲੋਂ ਬਣਾਏ ਗਏ ਵਟਸਐਪ ਗਰੁੱਪ ਦੇ ਐਡਮਿਨਾਂ ਦੇ ਨੰਬਰ ਤੇ ਵਟਸਐਪ ਗਰੁੱਪ ਬੰਦ ਕਰ ਦਿੱਤੇ ਹਨ ਜਿਨ੍ਹਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਜਿੰਨੇ ਵੀ ਕੇਸ ਦਰਜ ਹਨ, ਉਹ ਪ੍ਰਸ਼ਾਸਨ ਰਾਹੀਂ ਜਨਤਕ ਕਰਵਾਏ ਜਾਣ।
ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਇਹ ਗਰੁੱਪ ਕੇਂਦਰ ਸਰਕਾਰ ਨੇ ਬੰਦ ਕਰਵਾਏ ਹਨ ਜਾਂ ਸੂਬਾ ਸਰਕਾਰ ਨੇ ਪਰ ਉਨ੍ਹਾਂ ਲਈ ਸਮੁੱਚਾ ਸਰਕਾਰੀ ਤੰਤਰ ਇੱਕੋ ਜਿਹਾ ਹੈ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਉਨ੍ਹਾਂ ਸੰਸਦੀ ਹਲਕੇ ਹੇਠ ਆਉਂਦੇ ਨੌਂ ਵਿਧਾਨ ਸਭਾ ਹਲਕਿਆਂ ਲਈ ਵਟਸਐਪ ਗਰੁੱਪ ਬਣਾਇਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਇਸ ਗਰੁੱਪ ਦੇ ਐਡਮਿਨ ਦਾ ਨੰਬਰ ਤੇ ਹੋਰ ਸਮਰਥਨ ਕਰਨ ਵਾਲੇ ਸਿੱਖਾਂ ਦੇ ਨੰਬਰਾਂ ’ਤੇ ਚੱਲ ਰਹੇ ਵਟਸਐਪ ਬਲਾਕ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚੋਣ ਪ੍ਰਚਾਰ ਮੁਹਿੰਮ ਵਿੱਚ ਅੜਿੱਕੇ ਖੜ੍ਹੇ ਕਰ ਰਹੀ ਹੈ। ਚੋਣਾਂ ਵਿੱਚ ਹਰ ਉਮੀਦਵਾਰ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਪਰ ਸਰਕਾਰ ਉਨ੍ਹਾਂ ਦਾ ਹੱਕ ਖੋਹ ਰਹੀ ਹੈ। ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਲਈ ਚੋਣ ਇੰਚਾਰਜ ਬਣਾਈ ਗਈ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਦਾਅਵਾ ਕੀਤਾ ਕਿ ਉਸ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਹਨ।
Post navigation
ਅਵਾਰਾ ਕੁੱਤਿਆਂ ਨੇ ਕਰਵਾਈ ਨਗਰ ਨਿਗਮ ਦੀ ਤੋਬਾ, ਕੁਰਕ ਕਰਵਾਏ ਖਾਤੇ, ਜਾਣੋਂ ਕੀ ਹੈ ਮਾਮਲਾ
ਚੋਣ ਪ੍ਰਚਾਰ ਦੌਰਾਨ ਆਪੇ ਤੋਂ ਬਾਹਰ ਹੋਇਆ ਕਾਂਗਰਸੀ ਆਗੂ, ਪੱਤਰਕਾਰ ਨੂੰ ਗਲ ਤੋਂ ਫੜਕੇ ਮਾਰੇ ਥੱਪੜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us