ਸ਼ੌਰਿਆ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸ਼ੌਰਿਆ ਉਰਫ ਸ਼ੰਭੂ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਏਅਰਪੋਰਟ ਥਾਣੇ ‘ਚ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ੌਰਿਆ ਦੇ ਰਿਸ਼ਤੇਦਾਰ ਰਾਮੇਸ਼ਵਰ ਪਾਲ ਨੇ ਦੱਸਿਆ ਕਿ ਸ਼ੌਰਿਆ ਛੇਵੀਂ ਜਮਾਤ ਦਾ ਵਿਦਿਆਰਥੀ ਸੀ ਜਿਸ ਦੀ ਖੇਡਾਂ ਵਿੱਚ ਬਹੁਤ ਦਿਲਚਸਪੀ ਸੀ। ਸ਼ੌਰਿਆ ਦੇ ਚਾਚਾ ਬੰਦੂ ਖੰਡਵੇ ਨੇ ਦੱਸਿਆ ਕਿ ਅਸੀਂ 40 ਤੋਂ ਵੱਧ ਮੈਂਬਰਾਂ ਦਾ ਸਾਂਝਾ ਪਰਿਵਾਰ ਹਾਂ। ਸ਼ੌਰਿਆ ਦੀ ਮੰਦਭਾਗੀ ਮੌਤ ਨਾਲ ਅਸੀਂ ਇੱਕ ਹੋਣਹਾਰ ਨੌਜਵਾਨ ਲੜਕੇ ਨੂੰ ਗੁਆ ਦਿੱਤਾ ਹੈ।