Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
10
ਤੁਸੀਂ ਨਹੀਂ ਕਰਵਾ ਸਕੋਂਗੇ ਆਪਣੀ ਮਰਜ਼ੀ ਨਾਲ ਟੈਂਕੀ ਫੁੱਲ, ਸਰਕਾਰ ਨੇ ਤੈਅ ਕੀਤੀ ਡੀਜ਼ਲ ਪੈਟਰੋਲ ਭਰਵਾਉਂਣ ਦੀ ਲਿਿਮਟ
Crime
Latest News
National
Politics
Punjab
ਤੁਸੀਂ ਨਹੀਂ ਕਰਵਾ ਸਕੋਂਗੇ ਆਪਣੀ ਮਰਜ਼ੀ ਨਾਲ ਟੈਂਕੀ ਫੁੱਲ, ਸਰਕਾਰ ਨੇ ਤੈਅ ਕੀਤੀ ਡੀਜ਼ਲ ਪੈਟਰੋਲ ਭਰਵਾਉਂਣ ਦੀ ਲਿਿਮਟ
May 10, 2024
Voice of Punjab
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ ਜਾਂ ਕਾਰ ਦੀ ਟੈਂਕੀ ਫੁਲ ਕਰਵਾ ਕੇ ਰੱਖਦੇ ਹਨ,ਪਰ ਹੁਣ ਤੁਸੀਂ ਆਪਣੀ ਮਰਜ਼ੀ ਅਨੁਸਾਰ ਅਜਿਹਾ ਨਹੀਂ ਕਰ ਸਕਦੇ।ਕਿਉਂਕਿ ਤ੍ਰਿਪੁਰਾ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ ਜਿਸ ਤਹਿਤ ਕਾਰ ਅਤੇ ਬਾਈਕ ਚਲਾਉਣ ਵਾਲਿਆਂ ਲਈ ਪੈਟਰੋਲ ਡੀਜਲ ਰੱਖਣ ਦੀ ਲਿਮਿਟ ਨਿਰਧਰਿਤ ਕੀਤੀ ਗਈ ਹੈ। ਉਸ ਆਧਾਰ ‘ਤੇ ਹੀ ਲਿਮਿਟ ਮੁਤਾਬਕ ਪੈਟਰੋਲ ਡੀਜ਼ਲ ਮਿਲੇਗਾ।
ਇਹ ਨਿਯਮ ਇਕ ਮਈ ਤੋ ਲਾਗੂ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਦੋ ਪਹੀਆ ਵਾਹਨ ‘ਚ ਪ੍ਰਤੀਦਿਨ ਸਿਰਫ 200 ਰੁਪਏ ਦਾ ਤੇਲ ਭਰਵਾਇਆ ਜਾ ਸਕਦਾ ਹੈ ਜਦਕਿ ਚਾਰ ਪਹੀਆ ਵਾਹਨ ਲਈ ਇਹ ਲਿਮਿਟ 500 ਰੁਪਏ ਰੱਖੀ ਗਈ ਹੈ। ਸੂਬੇ ਅੰਦਰ ਮਾਲ ਗਡੀਆ ਦੇ ਆਉਣ ‘ਚ ਦਿੱਕਤ ਆ ਰਹੀ ਹੈ ਜਿਸ ਕਾਰਨ ਤੇਲ ਦੇ ਭੰਡਾਰ ਵੀ ਖਾਲੀ ਹੋ ਰਹੇ ਹਨ ਅਜਿਹੇ ਵਿਚ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਦਰਅਸਲ, ਅਸਾਮ ਦੇ ਜਟਿੰਗਾ ਵਿੱਚ ਵੱਡੇ ਪੱਧਰ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਮਾਲ ਗੱਡੀਆਂ ਤ੍ਰਿਪੁਰਾ ਨਹੀਂ ਪਹੁੰਚ ਸਕੀਆਂ। ਹਾਲਾਂਕਿ ਮੁਰੰਮਤ ਦੇ ਕੰਮ ਤੋਂ ਬਾਅਦ 26 ਅਪ੍ਰੈਲ ਨੂੰ ਯਾਤਰੀ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਸੀ, ਜਟਿੰਗਾ ਰਾਹੀਂ ਰੇਲ ਸੇਵਾ ਅਜੇ ਵੀ ਰਾਤ ਨੂੰ ਮੁਅੱਤਲ ਹੈ।
ਜਿਸ ਕਾਰਨ ਟਰੇਨਾਂ ਦੀ ਆਵਾਜਾਈ ਕਾਫੀ ਘੱਟ ਗਈ ਹੈ। ਅਜਿਹੇ ‘ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਾਫੀ ਕਮਜ਼ੋਰ ਹੋ ਗਈ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਧੀਕ ਸਕੱਤਰ ਨਿਰਮਲ ਅਧਿਕਾਰੀ ਨੇ ਦੱਸਿਆ ਕਿ ਸਪਲਾਈ ਘੱਟ ਹੋਣ ਕਾਰਨ 1 ਮਈ ਤੋਂ ਅਗਲੇ ਹੁਕਮਾਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
Post navigation
2017 ਦੀਆਂ ਚੋਣਾਂ ਵੇਲੇ ਅਕਾਲੀ ਲੈ ਗਏ ਸਨ ਲੱਡੂ, ਦੁਕਾਨਦਾਰ ਰੋਡ ਸ਼ੋਅ ਦੌਰਾਨ ਮੰਗਣ ਪਹੁੰਚ ਗਿਆ ਪੈਸੇ
ਤਿਹਾੜ ਜੇਲ੍ਹ ‘ਚੋਂ ਨਿਕਲਦੇ ਹੀ PM ਮੋਦੀ ‘ਤੇ ਵਰ੍ਹੇ ਕੇਜਰੀਵਾਲ, ਕਿਹਾ-ਤਾਨਾਸ਼ਾਹੀ ਖਿਲਾਫ਼ ਦਿਓ ਮੇਰਾ ਸਾਥ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us