ਪਤੀ-ਪਤਨੀ ਦਾ ਆਪਸ ਚ ਵਧਿਆ ਕਲੇਸ਼, ਪਤਨੀ ਨੇ ਕੁੱਟੀ ਸੱਸ ਤੇ ਡੇਢ ਸਾਲ ਦੀ ਬੱਚੀ, ਪਤੀ ਨੇ ਤੋੜੇ ਪਤਨੀ ਦੇ ਦੰਦ

ਪੰਜਾਬ ਦੇ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ‘ਚ ਬੀਤੀ ਰਾਤ ਹੰਗਾਮਾ ਹੋ ਗਿਆ। ਇੱਕ ਘਰ ਵਿੱਚ ਪਤੀ-ਪਤਨੀ ਵਿੱਚ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਦੀ ਆਪਸ ਵਿਚ ਖੂਨੀ ਝੜਪ ਹੋ ਗਈ। ਇਸ ਝਗੜੇ ਵਿਚ ਪਤਨੀ ਅਤੇ ਉਸ ਦੀ ਡੇਢ ਸਾਲ ਦੀ ਬੇਟੀ ਜ਼ਖ਼ਮੀ ਹੋ ਗਏ, ਜਦਕਿ ਦੂਜੇ ਪਾਸੇ, ਪਤੀ ਅਤੇ ਉਸ ਦੀ ਬਜ਼ੁਰਗ ਮਾਂ ਵੀ ਜ਼ਖਮੀ ਹੋ ਗਏ। ਜਿੰਨ੍ਹਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਮੈਡੀਕਲ ਕਰਵਾਇਆ ਅਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਜ਼ਖ਼ਮੀ ਔਰਤ ਹਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਮਾਡਲ ਟਾਊਨ ਵਾਸੀ ਸੂਰਜ ਨਾਲ ਹੋਇਆ ਸੀ। ਜਿਸ ਕਾਰਨ ਝਗੜੇ ਤੋਂ ਬਾਅਦ ਉਸ ਨੇ ਕਰੀਬ ਡੇਢ ਸਾਲ ਪਹਿਲਾਂ ਉਸ ਦੇ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਉਸਦਾ ਪਤੀ ਅਕਸਰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਅਸ਼ਲੀਲ ਗੱਲਾਂ ਕਰਨ ਲਈ ਉਸਦੇ Instagram ਖਾਤੇ ਦੀ ਵਰਤੋਂ ਕਰਦਾ ਸੀ। ਜਿਸ ਦੇ ਵਿਰੋਧ ‘ਚ ਉਹ ਮੰਗਲਵਾਰ ਸ਼ਾਮ ਨੂੰ ਉਸ ਨਾਲ ਗੱਲ ਕਰਨ ਲਈ ਆਪਣੇ ਪਤੀ ਦੇ ਘਰ ਗਈ ਸੀ। ਜਿੱਥੇ ਉਸਦੇ ਪਤੀ ਅਤੇ ਸੱਸ ਨੇ ਉਸਦੀ ਅਤੇ ਉਸਦੀ ਡੇਢ ਸਾਲ ਦੀ ਬੇਟੀ ਓਮਿਕਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਮਲੇ ‘ਚ ਉਸ ਦੀ ਛਾਤੀ ਅਤੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ। ਲੜਕੀ ਦੇ ਦੰਦ ਟੁੱਟ ਗਏ ਹਨ।

ਦੂਜੇ ਪਾਸੇ ਜ਼ਖਮੀ ਪਤੀ ਸੂਰਜ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਵਿਆਹ ਤੋਂ ਲੈ ਕੇ ਹੀ ਅਕਸਰ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਹੈ। ਜਿਸ ਨੇ ਮੰਗਲਵਾਰ ਸ਼ਾਮ ਨੂੰ ਉਸ ਨੂੰ ਬੁਲਾ ਕੇ ਗਾਲ੍ਹਾਂ ਕੱਢੀਆਂ।

ਜਿਸ ਤੋਂ ਬਾਅਦ ਉਹ ਆਪਣੀ ਇੱਕ ਸਹੇਲੀ ਨਾਲ ਉਸਦੇ ਘਰ ਆ ਗਈ। ਉਨ੍ਹਾਂ ਉਸ ਦੀ ਅਤੇ ਉਸ ਦੀ ਮਾਂ ਦਲਵਿੰਦਰ ਕੌਰ ਦੀ ਕੁੱਟਮਾਰ ਕੀਤੀ। ਉਸ ਕੋਲ ਘਟਨਾ ਦੀ ਸੀਸੀਟੀਵੀ ਹੈ, ਜਿਸ ਨੂੰ ਉਹ ਪੁਲੀਸ ਸਾਹਮਣੇ ਪੇਸ਼ ਕਰੇਗਾ। ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!