ਪਿਆਰ ਚ ਆਏ ਤੀਜ਼ੇ ਨੇ ਪਾਏ ਪੁਆੜੇ, ਪ੍ਰੇਮਿਕਾ ਨੇ ਸਿਲੰਡਰ ਮਾਰਕੇ ਪ੍ਰੇਮੀ ਨੂੰ ਮਾਰਿਆ ਮੌ+ਤ ਦੇ ਘਾਟ

ਕਹਿੰਦੇ ਨੇ ਪਿਆਰ ਮਹੁੱਬਤ ਵਿਸ਼ਵਾਸ ਤੇ ਟਿਿਕਆ ਰਿਸ਼ਤਾ ਹੁੰਦਾ ਇਸ ਵਿਚ ਥੋੜਾ ਜਿਹਾ ਸ਼ੱਕ ਵੀ ਰਿਸ਼ਤੇ ਨੂੰ ਜ਼ਹਿਰੀਲਾ ਕਰ ਸਕਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਖਰੜ ਦੀ ਦਰਪਣ ਸਿ ਟੀ ’ਚ ਹੋਏ ਨੌਜਵਾਨ ਦੇ ਕਤਲ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਤੁਸ਼ਾਰ ਪੁੱਤਰ ਸੁਭਾਸ਼ ਵਾਸੀ ਜੀਂਦ (ਹਰਿਆਣਾ) ਵਜੋਂ ਹੋਈ ਹੈ, ਉਹ ਖਰੜ ’ਚ ਹੀ ਹੋਟਲ ਚਲਾਉਂਦਾ ਸੀ।

ਦਰਪਣ ਸਿਟੀ ਦੀ ਗਲੀ ਨੰ. 1 ’ਚ ਸਥਿਤ ਕੋਠੀ ਨੰ. 24 ’ਚ ਕਤਲ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਤੁਸ਼ਾਰ ਕੁਝ ਮਹੀਨੇ ਪਹਿਲਾਂ ਹੀ ਹਰਿਆਣਾ ਤੋਂ ਰੋਜ਼ੀ-ਰੋਟੀ ਕਮਾਉਣ ਲਈ ਖਰੜ ਆਇਆ ਸੀ ਤੇ ਰਣਜੀਤ ਨਗਰ ’ਚ ਇੱਕ ਕੈਫੇ ਚਲਾ ਰਿਹਾ ਸੀ।

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਸ਼ੀਤਲ ਨਾਮ ਦੀ ਕੁੜੀ ਨਾਲ ਪਿਛਲੇ ਢਾਈ ਸਾਲਾਂ ਤੋਂ ਲੀਵਿੰਗ ਰਿਲੇਸ਼ਨ ’ਚ ਰਹਿ ਰਿਹਾ ਸੀ। ਬੀਤੀ ਰਾਤ ਤੁਸ਼ਾਰ ਉਸਦੀ ਪ੍ਰੇਮਿਕਾ ਸ਼ੀਤਲ ਤੇ ਉਸਦਾ ਦੋਸਤ ਅਮਨ ਨੇ ਇੱਕਠਿਆਂ ਰਾਤ ਦਾ ਖਾਣਾ ਖਾਧਾ।

ਪਰ ਇਸ ਦੌਰਾਨ ਉਨ੍ਹਾਂ ਤਿੰਨਾਂ ਵਿਚਾਲੇ ਝਗੜਾ ਹੋ ਗਿਆ ਤੇ ਕਮਰੇ ’ਚ ਪਏ ਸਿਲੰਡਰ ਨਾਲ ਹੀ ਸ਼ੀਤਲ ਤੇ ਤੁਸ਼ਾਰ ਦੇ ਦੋਸਤ ਨੇ ਉਸਦਾ ਕਤਲ ਕਰ ਦਿੱਤਾ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਇਸ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।

error: Content is protected !!