ਸਾਬਕਾ DCP ਬਲਕਾਰ ਸਿੰਘ ਨੇ ਆਮ ਆਦਮੀ ਪਾਰਟੀ ਦਾ ਫੜ੍ਹਿਆ ਪੱਲਾ

ਸਾਬਕਾ DCP ਬਲਕਾਰ ਸਿੰਘ ਨੇ ਆਮ ਆਦਮੀ ਪਾਰਟੀ ਦਾ ਫੜ੍ਹਿਆ ਪੱਲਾ

ਜਲੰਧਰ (ਵੀਓਪੀ ਬਿਊਰੋ) – ਆਮ ਆਦਮੀ ਪਾਰਟੀ ਪੰਜਾਬ ਦੇ ਪਰਿਵਾਰ ਵਿੱਚ ਭਾਰੀ ਵਾਧਾ ਹੋਇਆ ਜਦੋਂ ਪੰਜਾਬ ਪੁਲੀਸ ਦੇ ਸਾਬਕਾ ਡੀ.ਸੀ.ਪੀ ਬਲਕਾਰ ਸਿੰਘ  ਆਪ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਬਲਕਾਰ ਸਿੰਘ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ।

ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ, ਭਾਂਵੇ ਮੁਲਾਜ਼ਮ ਵਰਗ ਹੋਵੇ ਜਾਂ ਖਿਡਾਰੀ ਵਰਗ ਹੋਵੇੇ। ਉਨ੍ਹਾਂ ਸਾਬਕਾ ਪੁਲੀਸ ਅਧਿਕਾਰੀ ਬਲਕਾਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਬਲਕਾਰ ਸਿੰਘ ਨੇ ਪੰਜਾਬ ਪੁਲੀਸ ਵਿਭਾਗ ਵਿੱਚ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਹਨ ਅਤੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਡਿਊਟੀ ਕਰਕੇ ਪੰਜਾਬ ਵਾਸੀਆਂ ਦੀ ਸੇਵਾ ਕੀਤੀ ਹੈ। ਬਲਕਾਰ ਸਿੰਘ ਆਪਣੀਆਂ ਸਾਨਦਾਰ ਸੇਵਾਵਾਂ ਦੇ ਬਦਲੇ ਦੇਸ ਦੇ ਰਾਸ਼ਟਰਪਤੀ ਕੋਲੋਂ ਰਾਸ਼ਟਰੀ ਸਨਮਾਨ ਪ੍ਰਾਪਤ ਕੀਤਾ ਹੈ।

ਚੱਢਾ ਨੇ ਕਿਹਾ ਕਿ ਸਾਬਕਾ ਪੁਲੀਸ ਅਧਿਕਾਰੀ ਬਲਕਾਰ ਸਿੰਘ ਹੁਣ ਰਾਜਨੀਤੀ ਦੇ ਮੈਦਾਨ ‘ਚ ਵੀ ਸਾਨਦਾਰ ਸੇਵਾ ਨਿਭਾਉਣਗੇ। ਇਸ ਸਮੇਂ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਦੇ ਦੋ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ, ਕਿਉਂਕਿ ਇਨ੍ਹਾਂ ਵਿਦਿਆਰਥੀਆਂ ਦੀ ਜਿਹੜੀ ਫੀਸ ਕਾਂਗਰਸ ਸਰਕਾਰ ਨੇ ਕਾਲਜਾਂ ਨੂੰ ਦੇਣੀ ਸੀ ਉਹ ਨਹੀਂ ਦਿੱਤੀ ਅਤੇ ਹੁਣ ਇਹ ਵਿਦਿਆਰਥੀਆਂ ਆਪਣੇ ਪੇਪਰ ਨਹੀਂ ਦੇ ਪਾਉਣਗੇ।

ਸਾਬਕਾ ਡੀ.ਸੀ.ਪੀ ਬਲਕਾਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ‘ਤੇ ਉਹ ਖੁਸੀ ਅਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਵਿੱਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸਮਈ ਕੰਮਾਂ ਅਤੇ ਨੀਤੀਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਦਿੱਲੀ ਦੀ ਸਰਕਾਰ ਨੇ ਗਰੀਬ ਪਰਿਵਾਰਾਂ, ਆਟੋ ਤੇ ਟੈਕਸੀ ਡਰਾਇਵਰਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਾਨਦਾਰ ਕੰਮ ਕੀਤੇ ਹਨ।

ਬਲਕਾਰ ਸਿੰਘ ਨੇ ਹਰ ਤਰ੍ਹਾਂ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਸੂਬਾ ਭਰ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਸਮੇਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਹਰਮਿੰਦਰ ਬਖਸੀ, ਰਾਜਵਿੰਦਰ ਕੌਰ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਪ੍ਰਿੰਸੀਪਲ ਪ੍ਰੇਮ ਕੁਮਾਰ, ਡਾਕਟਰ ਸੰਜੀਵ ਸਰਮਾ, ਜਨਾਬ ਸੁਲੇਮਾਨ ਬਾਹਰੀ, ਪਰਦੀਪ ਦੁੱਗਲ, ਹਰਚਰਨ ਸਿੰਘ, ਬਲਬੀਰ, ਦਰਸਨ ਲਾਲ, ਸਰਵਜੀਤ, ਲੱਕੀ ਰੰਧਾਵਾ, ਰਮਨ, ਹਰਦਵਾਰੀ ਲਾਲ, ਸੰਜੀਵ ਭਗਤ ਆਦਿ ਆਗੂ ਹਾਜ਼ਰ ਸਨ।

error: Content is protected !!