ਸੀ ਆਈ ਏ ਸਟਾਫ ਤਰਨਤਾਰਨ ਵੱਲੋ ਇੱਕ ਕਿਲੋ ਅਫੀਮ ਸਮੇਤ ਇੱਕ ਵਿਅਕਤੀ ਕਾਬੂ

ਸੀ ਆਈ ਏ ਸਟਾਫ ਤਰਨਤਾਰਨ ਵੱਲੋ ਇੱਕ ਕਿਲੋ ਅਫੀਮ ਸਮੇਤ ਇੱਕ ਵਿਅਕਤੀ ਕਾਬੂ

ਤਰਨਤਾਰਨ 16 ਜੂਨ ( ਗੁਰਪ੍ਰੀਤ ਸਿੰਘ ਸੈਡੀ ) ਜਿਲਾ ਪੁਲਿਸ ਮੁਖੀ ਐਸਐਸਪੀ ਧਰੁਮਨ ਐਚ ਨਿਬਾਲੇ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਐਸ ਪੀ ਜਗਜੀਤ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਡੀਐਸਪੀ ਕਮਲਜੀਤ ਸਿੰਘ ਤਰਨਤਾਰਨ ਵੱਲੋ ਮਾੜੇ ਅਨਸਰਾਂ ਖਿਲਾਫ਼ ਨੱਥ ਪਾਉਣ ਲਈ ਇਲਾਕੇ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆ ਗਈਆ ਸਨ। ਜਿਸ ਵਿਚ ਸੁਖਦੇਵ ਸਿੰਘ ਸੀਆਈਏ ਸਟਾਫ ਵੱਲੋ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਤਰਨਤਾਰਨ ਤੋ ਬਾਠ ,ਦੀਨੇਵਾਲ , ਜਹਾਂਗੀਰ,ਏਕਲਗੱਡਾ,ਤਖਤੂਚੱਕ ਆਦਿ ਵੱਲ ਜਾ ਰਹੇ ਸੀ।

ਜਦੋ ਪੁਲਿਸ ਪਾਰਟੀ ਏਕਲਗੱਡਾ ਪੁਲ ਡਰੇਨ ਪੁੱਜੇ ਤਾਂ ਚੜ੍ਹਦੀ ਪਟੜੀ ਵੱਲੋਂ ਇੱਕ ਆਦਮੀ ਪੈਦਲ ਸੜਕ ਤੇ ਚੜਣ ਲੱਗਾ ਜੋ ਪੁਲਿਸ ਨੂੰ ਦੇਖ ਪਿਛੇ ਮੁੜ ਕੇ ਖਿਸਕਣ ਲੱਗਾ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸ ਨਾਮ ਪਤਾ ਪੁਛਿਆ ਉਸ ਨੇ ਆਪਣਾ ਨਾਮ ਸਾਹਿਬ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਤਿੰਮੋਵਾਲ ਥਾਣਾ ਖਲਚੀਆਂ ਦੱਸਿਆ।ਐਸ ਆਈ ਸੁਖਦੇਵ ਸਿੰਘ ਨੇ ਡੀਐਸਪੀ ਕਮਲਜੀਤ ਸਿੰਘ ਨੂੰ ਹਲਾਤਾਂ ਤੋਂ ਜਾਣੂ ਕਰਵਾਇਆ ਅਤੇ ਮੋਕੇ ਤੇ ਪੁਜਣ ਲਈ ਕਿਹਾ ਡੀਐਸਪੀ ਵੱਲੋਂ ਮੋਕੇ ਤੇ ਪੁਜ ਕੇ ਉਕਤ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਦੇ ਪਹਿਨੇ ਹੋਏ ਕੁੜਤੇ ਦੀ ਜੇਬ ਵਿਚੋਂ ਮੋਮੀ ਲਿਫਾਫਾ ਬਰਾਮਦ ਕੀਤਾ ਗਿਆ ਜਿਸ ਵਿਚੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਗਈ। ਦੋਸੀ ਖਿਲਾਫ ਐਨ ਡੀ ਪੀ ਐਸ ਤਹਿਤ ਥਾਣਾ ਵੈਰੋਵਾਲ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ |

 

ਦੇਸ਼ ਪ੍ਰਦੇਸ਼ ਦੀ ਹਰ ਖ਼ਬਰ ਜਾਣਨ ਲਈ ?ਲਿੰਕ ‘ਤੇ ਕਲਿੱਕ ਕਰੋ

https://chat.whatsapp.com/EcyVntQk23cJ4MGjki8Ybr

? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441

error: Content is protected !!