ਕਦੇ ਨਹੀਂ ਸੋਚਿਆ ਹੋਣਾ ਇੰਝ ਵੀ ਆਉਂਦੀ ਮੌਤ? ਖਿਡਾਰੀ ਨੇ ਮਾਰਿਆ ਛੱਕਾ ਨਾਲ ਹੀ ਹੋਈ ਮੌ+ਤ

ਕਹਿੰਦੇ ਨੇ ਜ਼ਿੰਦਗੀ ਅਤੇ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਦੋ ਆ ਜਾਏ ਕੁਝ ਇਸੇ ਤਰ੍ਹਾਂ ਦਾ ਵਾਪਰਿਆਂ ਹੈ ਇਕ ਖਿਡਾਰੀ ਨਾਲ ਜਦੋਂ ਖਿਡਾਰੀ ਨੇ ਛੱਕਾ ਮਾਰਿਆ ਤਾਂ ਨਾਲ ਹੀ ਰੱਬ ਨੂੰ ਪਿਆਰਾ ਹੋ ਗਿਆ ਮੁੰਬਾਈ ਦੇ ਮੀਰਾ ਰੋਡ ‘ਚ ਕ੍ਰਿਕਟ ਖੇਡਦੇ ਹੋਏ ਨੌਜਵਾਨ ਦੀ ਮੌਤ ਹੋ ਗਈ।

ਇਸ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਹੈ। ਇਲਾਕੇ ਦੇ ਇੱਕ ਮੈਦਾਨ ਵਿੱਚ ਕ੍ਰਿਕੇਟ ਖੇਡਦੇ ਹੋਏ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਡਿੱਗ ਗਿਆ। ਇਹ ਸਭ ਕੁਝ ਕੈਮਰੇ ‘ਚ ਕੈਦ ਹੋ ਗਿਆ ਹੈ।

ਕਾਸ਼ੀਗਾਓਂ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਥੇ ਇਕ ਕੰਪਨੀ ਵੱਲੋਂ ਮੁਕਾਬਲਾ ਕਰਵਾਇਆ ਜਾ ਰਿਹਾ ਸੀ।

ਕੰਪਨੀ ਦੇ ਖਿਡਾਰੀ ਇੱਕ ਦੂਜੇ ਦੇ ਖਿਲਾਫ ਕ੍ਰਿਕਟ ਖੇਡ ਰਹੇ ਸਨ। ਉਸੇ ਸਮੇਂ ਨੌਜਵਾਨ ਇਕ ਗੇਂਦ ਨੂੰ ਜ਼ੋਰ ਨਾਲ ਮਾਰਦਾ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਜਾਂਦਾ ਹੈ।

error: Content is protected !!