Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
6
ਕੀ ਮਜਬੂਰੀ ‘ਚ ਬਣਾਏ ਹਲਕਾ ਇੰਚਾਰਜ ਮਹਿੰਦਰ ਭਗਤ ਨੂੰ ਮਿਲੇਗੀ ਵਿਧਾਨ ਸਭਾ ਦੀ ਟਿਕਟ?
Latest News
Politics
Punjab
ਕੀ ਮਜਬੂਰੀ ‘ਚ ਬਣਾਏ ਹਲਕਾ ਇੰਚਾਰਜ ਮਹਿੰਦਰ ਭਗਤ ਨੂੰ ਮਿਲੇਗੀ ਵਿਧਾਨ ਸਭਾ ਦੀ ਟਿਕਟ?
June 6, 2024
Voice of Punjab
ਰਿਪੋਰਟ : ਪਰਮਜੀਤ ਸਿੰਘ ਰੰਗਪੁਰੀ
ਜਲੰਧਰ – ਪੰਜਾਬ ‘ਚ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ| ਚੌਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਵੱਲੋਂ 13-0 ਨਾਲ ਜਿੱਤ ਦੀ ਗੱਲ ਕਹੀ ਜਾ ਰਹੀ ਸੀ| ਪਰ ਨਤੀਜੇ ਉਲਟ ਆਏ ਜਿਸ ਤੋਂ ਬਾਅਦ ਪਾਰਟੀ ਨੇ ਹਾਰ ਦੇ ਕਾਰਣ ਲੱਭਣੇ ਸ਼ੁਰੂ ਕਰ ਦਿੱਤੇ ਹਨ| ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਹਲਕਾ ਸੰਗਰੂਰ, ਸ੍ਰੀ ਅਨੰਦਪੁਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਹੀ ਜਿੱਤ ਪ੍ਰਾਪਤ ਕੀਤੀ|
ਜਲੰਧਰ ਦੇ ਵਿੱਚ ਵੀ ਆਪ ਨੂੰ ਕਾਫੀ ਨੁਕਸਾਨ ਹੋਇਆ, ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਹਰ ਹਲਕੇ ਵਿੱਚ ਤੀਜੇ ਸਥਾਨ ‘ਤੇ ਰਹੇ| ਪਾਰਟੀ ਨੂੰ ਸਭ ਤੋਂ ਜਿਆਦਾ ਧੱਕਾ ਜਲੰਧਰ ਵੈਸਟ ਹਲਕੇ ਤੋਂ ਲੱਗਾ ਹੈ| ਕਿਉਂਕਿ ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਆਪ ਦੇ ਇਕਲੋਤੇ ਸਾਂਸਦ ਸੁਸ਼ੀਲ ਰਿੰਕੂ ਚੌਣਾਂ ਤੋਂ ਪਹਿਲਾਂ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਗਏ ਸਨ| ਇਸ ਦੌਰਾਨ ਪਾਰਟੀ ਨੇ ਮਜਬੂਰੀ ‘ਚ ਭਾਜਪਾ ਤੋਂ ਆਪ ‘ਚ ਆਏ ਮਹਿੰਦਰ ਭਗਤ ਨੂੰ ਹਲਕਾ ਇੰਚਾਰਜ ਲੱਗਾ ਦਿੱਤਾ ਸੀ| ਕਿਉਂਕਿ ਉਸ ਵਕਤ ਪਾਰਟੀਆਂ ‘ਚ ਹੋ ਰਹੀ ਉਥਲ-ਪੁਥਲ ਦੌਰਾਨ ਮਹਿੰਦਰ ਭਗਤ ਦੇ ਪਿਤਾ ਅਤੇ ਭਾਜਪਾ ਦੇ ਸੀਨੀਅਰ ਨੇਤਾ ਭਗਤ ਚੁੰਨੀ ਲਾਲ ਦਾ ਰਾਜਨੀਤਿਕ ਪ੍ਰਭਾਵ ਅਤੇ ਭਗਤ ਬਿਰਾਦਰੀ ‘ਚ ਭਗਤ ਪਰਿਵਾਰ ਦੀ ਪਕੜ ਦੇ ਚਲਦੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਸੀ ਪਰ ਉਹ ਵੀ ਆਪਣੇ ਹਲਕੇ ਨੂੰ ਜਿੱਤਾ ਨਹੀਂ ਸਕੇ|
ਲੋਕ ਸਭਾ ਚੌਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਜਲੰਧਰ ‘ਚ ਹਾਰ ਦਾ ਸਾਹਮਣਾ ਤਾਂ ਕਰਨਾ ਹੀ ਪਿਆ, ਪਰ ਗੱਲ ਇੱਥੇ ਹੀ ਨਹੀਂ ਮੁੱਕ ਰਹੀ| ਕਿਉਂਕਿ ਸ਼ੀਤਲ ਅੰਗੁਰਾਲ ਦੇ ਪਾਰਟੀ ਛੱਡਣ ਤੋਂ ਬਾਅਦ ਆਮ ਪਾਰਟੀ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ| ਹੁਣ ਜਲੰਧਰ ‘ਚ ਉਪ ਚੌਣ ਹੋਏਗੀ ਤੇ ਫਿਲਹਾਲ ਪਾਰਟੀ ਕੋਲੋਂ ਮਜਬੂਰੀ ‘ਚ ਲਗਾਏ ਹਲਕਾ ਇੰਚਾਰਜ ਮਹਿੰਦਰ ਭਗਤ ਦੇ ਇਲਾਵਾ ਕੋਈ ਚਿਹਰਾ ਨਹੀਂ ਹੈ| ਪਰ ਲੋਕ ਸਭਾ ਚੌਣ ਦੇ ਨਤੀਜੇ ਤੋਂ ਬਾਅਦ ਕੀ ਪਾਰਟੀ ਮਹਿੰਦਰ ਭਗਤ ਨੂੰ ਇੱਥੋਂ ਚੌਣ ਲੜਵਾਏਗੀ ਇਹ ਇੱਕ ਵੱਡਾ ਸਵਾਲ ਹੈ?
ਦੱਸਣਯੋਗ ਹੈ ਕਿ ਮਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਭਾਜਪਾ ਦੇ ਵਿੱਚ ਮੰਤਰੀ ਵੀ ਰਹੇ ਹਨ| ਭਗਤ ਚੁੰਨੀ ਲਾਲ ਭਾਜਪਾ ਨੇਤਾ ਮਨੋਰੰਜਨ ਕਾਲੀਆ ਅਤੇ ਕੇਡੀ ਭੰਡਾਰੀ ਦੇ ਨਾਲ, ਜਲੰਧਰ ਸ਼ਹਿਰੀ ਖੇਤਰ ਵਿੱਚ ਭਾਜਪਾ ਦੀਆਂ ਵੋਟਾਂ ਨੂੰ ਜੋੜਨ ਵਾਲੇ ਤਿੰਨ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਭਗਤ ਭਾਈਚਾਰੇ ਵਿੱਚ ਵੀ ਚੰਗਾ ਪ੍ਰਭਾਵ ਸੀ। ਭਗਤ ਦੇ ਪਰਿਵਾਰ ਨੂੰ ਭਾਜਪਾ ਦਾ ਵਫਾਦਾਰ ਮੰਨਿਆ ਜਾਂਦਾ ਸੀ ਪਰ ਅਪ੍ਰੈਲ 2023 ਨੂੰ ਮਹਿੰਦਰ ਭਗਤ ‘ਆਪ’ ‘ਚ ਸ਼ਾਮਲ ਹੋ ਗਏ ਸਨ|
ਹੁਣ ਤੱਕ ਮਹਿੰਦਰ ਭਗਤ ਨੇ 2017 ਅਤੇ 2022 ਦੀਆਂ ਚੋਣਾਂ ਲੜੀਆਂ ਸਨ ਪਰ 2017 ਦੀਆਂ ਚੋਣਾਂ ਵਿੱਚ ਉਹ ਕਾਂਗਰਸ ਦੇ ਸੁਸ਼ੀਲ ਰਿੰਕੂ ਤੋਂ ਅਤੇ 2022 ਵਿੱਚ ਆਪ ਵਿਧਾਇਕ ਸ਼ੀਤਲ ਅੰਗੁਰਾਲ ਤੋਂ ਚੋਣ ਹਾਰ ਗਏ ਸਨ।
ਹੁਣ ਦੇਖਣਾ ਇਹ ਹੋਏਗਾ ਕੀ ਦੋ ਵਾਰ ਚੌਣ ਹਾਰ ਚੁੱਕੇ ਅਤੇ ਮਜਬੂਰੀ ‘ਚ ਲਗਾਏ ਹਲਕਾ ਇੰਚਾਰਜ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਉਪ ਚੌਣ ਲੜਵਾਏਗੀ ਜਾਂ ਨਹੀਂ ਕਿਉਂਕਿ ਸੱਤਾਧਾਰੀ ਪਾਰਟੀ ਲਈ ਇਹ ਸੀਟ ਨੱਕ ਦਾ ਸਵਾਲ ਹੋਏਗੀ?
Post navigation
ਜਿੱਤ ਤਾਂ ਗਏ ਅੰਮ੍ਰਿਪਾਲ ਪਰ ਕਿਵੇਂ ਹੋਵੇਗਾ ਸਹੁੰ ਚੁੱਕ ਸਮਾਗਮ, ਕਿਵੇਂ ਤੈਅ ਹੋਵੇਗਾ ਜੇਲ੍ਹ ਤੋਂ ਸੰਸਦ ਤੱਕ ਦਾ ਸਫਰ ਤੈਅ
ਪ੍ਰੇਮ ਸਬੰਧਾਂ ਦੇ ਚੱਲਦੇ ਨਬਾਲਿਕ ਲੜਕੇ ਦਾ ਕ+ਤ+ਲ, ਪ੍ਰੇਮਿਕਾ ਦੇ ਘਰ ਤੋਂ ਮਿਲੀ ਸਿਰ ਵੱ+ਢੀ ਹੋਈ ਲਾ+ਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us