ਲੋਕਾਂ ਨੂੰ ਆਇਆ ਸੁੱਖ ਦਾ ਸਾਹ, ਖਾਣ ਵਾਲੀਆਂ ਵਸਤਾਂ ‘ਚ ਆਈ ਗਿਰਾਵਟ

ਲੋਕਾਂ ਨੂੰ ਆਇਆ ਸੁੱਖ ਦਾ ਸਾਹ, ਖਾਣ ਵਾਲੀਆਂ ਵਸਤਾਂ ‘ਚ ਆਈ ਗਿਰਾਵਟ

ਜੈਤੋ (ਵੀਓਪੀ ਬਿਊਰੋ) – ਪਰਾਸ਼ਰਮਾ ਕੇਂਦਰ ਸਰਕਾਰ ਨੇ ਕਿਹਾ ਕਿ Edible Oils ਭਾਰਤ ‘ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ‘ਚ ਵੱਖ-ਵੱਖ ਕਿਸਮ ਦੇ ਤੇਲਾਂ ‘ਚ ਗਿਰਾਵਟ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਇਕ ਮਹੀਨੇ ‘ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਹੁਣ ਹੇਠਾਂ ਆ ਰਹੀਆਂ ਹਨ। ਕੁਝ ਮਾਮਲਿਆਂ ‘ਚ ਗਿਰਾਵਟ ਲਗਭਗ 20 ਫੀਸਦੀ ਤੱਕ ਹੈ, ਜਿਵੇਂ ਕਿ ਮੁੰਬਈ ‘ਚ ਕੀਮਤਾਂ ‘ਚ ਦਿਖਾਇਆ ਗਿਆ ਹੈ। ਪਾਮ ਤੇਲ ਦੀ ਕੀਮਤ 7 ਮਈ ਨੂੰ 142 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜੋ ਹੁਣ 115 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ।ਸੂਰਜਮੁਖੀ ਦੇ ਤੇਲ ਦੀ ਕੀਮਤ 5 ਮਈ ਨੂੰ 188 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ 16 ਫੀਸਦੀ ਦੀ ਗਿਰਾਵਟ ਨਾਲ 157 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

ਮੋਇਆ ਤੇਲ ਦੀ ਕੀਮਤ 20 ਮਈ ਨੂੰ 162 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜੋ ਹੁਣ ਮੁੰਬਈ ‘ਚ 15 ਫੀਸਦੀ ਦੀ ਗਿਰਾਵਟ ਨਾਲ 138 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਸਰੋਂ ਦੇ ਤੇਲ ਦੇ ਮਾਮਲੇ ‘ਚ 16 ਮਈ ਨੂੰ ਕੀਮਤ 175 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜੋ ਹੁਣ ਕਰੀਬ 10 ਫੀਸਦੀ ਦੀ ਗਿਰਾਵਟ ਨਾਲ 157 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ ਜਦ ਕਿ 14 ਮਈ ਨੂੰ ਮੂੰਗਫਲੀ ਦੇ ਤੇਲ ਦੀ ਕੀਮਤ 190 ਰੁਪਏ ਪ੍ਰਤੀ ਕਿਲੋ ਸੀ ਜੋ ਹੁਣ 8 ਫੀਸਦੀ ਦੀ ਗਿਰਾਵਟ ਨਾਲ 174 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।2 ਮਈ ਨੂੰ ਵਨਸਪਤੀ ਦੀ ਕੀਮਤ 154 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜੋ ਹੁਣ 8 ਫੀਸਦੀ ਦੀ ਗਿਰਾਵਟ ਨਾਲ 141 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

error: Content is protected !!