ਭਾਜਪਾ ਪੰਜਾਬ ‘ਚ ਫੜ੍ਹੀ ਲੱਗੀ ਜ਼ੋਰ, ਕਈ ਵੱਡੇ ਗਰਮਖ਼ਿਆਲੀ ਲੀਡਰਾਂ ਨੇ ਚੁੱਕਿਆ ਭਾਜਪਾ ਦਾ ਝੰਡਾ

ਭਾਜਪਾ ਪੰਜਾਬ ‘ਚ ਫੜ੍ਹੀ ਲੱਗੀ ਜ਼ੋਰ, ਕਈ ਵੱਡੇ ਗਰਮਖ਼ਿਆਲੀ ਲੀਡਰਾਂ ਨੇ ਚੁੱਕਿਆ ਭਾਜਪਾ ਦਾ ਝੰਡਾ

ਚੰਡੀਗੜ੍ਹ (ਵੀਓਪੀ ਬਿਊਰੋ) – ਹੁਣ ਭਾਜਪਾ ਨੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚੋਂ ਸਿੱਖ ਚਿਹਰੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਛੇ ਸਿੱਖ ਚਿਹਰੇ ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿੱਚ ਕੁਝ ‘ਗਰਮ ਖ਼ਿਆਲੀ’ ਵਿਚਾਰਧਾਰਾ ਨਾਲ ਵੀ ਜੁੜੇ ਰਹੇ ਹਨ। ਇਹ ਗੱਲ ਗੌਲਣਯੋਗ ਬਣਦੀ ਹੈ ਕਿ ਕਦੇ ਵੀ ਭਾਜਪਾ ਨੇ ਪੰਜਾਬ ਦੇ ਗਰਮਖ਼ਿਆਲੀ ਲੀਡਰ ਪਸੰਦ ਨਹੀਂ ਕੀਤੇ ਪਰ ਅਚਾਨਕ ਅਜਿਹਾ ਹੋਣ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਸ਼ੁਰੂ ਹੋ ਗਈ ਹੈ।

ਦਰਅਸਲ, 1985-86 ਦੌਰਾਨ ਸਿੱਖ ਜੁਝਾਰੂ ਲਹਿਰ ਦੇ ਮੋਹਰੀ ਆਗੂਆਂ ਵਿੱਚ ਰਹੇ ਹਰਿੰਦਰ ਸਿੰਘ ਕਾਹਲੋਂ ਬੀਤੇ ਬੁੱਧਵਾਰ ਭਾਜਪਾ ’ਚ ਸ਼ਾਮਲ ਹੋ ਗਏ ਹਨ। ਕਾਹਲੋਂ ਤਦ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਨਵੀਨਰ ਰਹੇ ਸਨ। ਇਸ ਵੇਲੇ ਉਹ ਜਲੰਧਰ ’ਚ ਰਹਿ ਰਹੇ ਹਨ। ਕਾਹਲੋਂ ਨਾਲ ਪੰਜ ਹੋਰਨਾਂ ਦਾ ਭਾਜਪਾ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜਿਹੇ ਸੀਨੀਅਰ ਆਗੂਆਂ ਨੇ ਸੁਆਗਤ ਕੀਤਾ। ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਿੱਲਜੁੱਲ ਹੋਣੀ ਸੁਭਾਵਿਕ ਹੈ। ਪੰਜਾਬ ਦੇ ਹੋਰ ਗਰਮਖ਼ਿਆਲੀ ਆਗੂ ਤਾਂ 1980ਵਿਆਂ ਦੌਰਾਨ ਲੁਕ-ਛਿਪ ਕੇ ਹੀ ਆਪਣੀ ਚਾਲ ਚੱਲਦੇ ਸਨ ਪਰ ਹਰਜਿੰਦਰ ਸਿੰਘ ਕਾਹਲੋਂ ਜੋ ਕੁਝ ਵੀ ਕਰਦੇ ਸਨ, ਸਭ ਦੇ ਸਾਹਮਣੇ ਕਰਦੇ ਰਹੇ ਸਨ। ਉਨ੍ਹਾਂ ਦੇ ਵਿਚਾਰ ਸੁਣ ਕੇ ਹਜ਼ਾਰਾਂ ਸਿੱਖ ਵਿਦਿਆਰਥੀ ਉਨ੍ਹਾਂ ਦੀ ਲਹਿਰ ਨਾਲ ਜੁੜ ਗਏ ਸਨ।

error: Content is protected !!