ਕਿਸਾਨ ਆਗੂਆਂ ਦੀ ਹੈ+ਵਾਨੀਅਤ, ਬੁਰੇ ਤਰੀਕੇ ਨਾਲ ਬੰਨ੍ਹਕੇ ਕੁੁੱਟੇ 2 ਨੌਜਵਾਨ, ਤੋ+ੜ ਦਿੱਤੀਆਂ ਲੱ+ਤਾਂ,

ਆਏ ਦਿਨ ਵੇਖਦੇ ਆਂ ਕਿ ਕਿਸਾਨ ਯੂਨੀਅਨਾਂ ਦੇ ਨਾਲ ਕਿਸੇ ਨਾ ਕਿਸੇ ਨਾਲ ਵਿਵਾਦ ਚੱਲਦਾ ਹੀ ਰਹਿੰਦਾ ਹੈ। ਅਕਸਰ ਆਪਾਂ ਹਾਂ ਕਿ ਸਰਕਾਰੀ ਦਫਤਰਾਂ ਦਾ ਜਾਂ ਮੰਤਰੀਆਂ ਦੇ ਘਰਾਂ ਦਾ ਘਰਾਓ ਕਿਸਾਨ ਯੂਨੀਅਨ ਵੱਲੋਂ ਕੀਤਾ ਜਾਂਦਾ ਹੈ, ਭਾਵੇਂ ਉਹ ਆਈਲੈਟਸ ਸੈਂਟਰ ਵਾਲੇ ਹੋਣ ਜਾਂ ਕੋਈ ਪ੍ਰਾਈਵੇਟ ਦੁਕਾਨ ਵਾਲੇ ਹੋਣ ਕਿਸਾਨ ਯੂਨੀਅਨ ਵਾਲਿਆਂ ਦਾ ਕਿਤੇ ਨਾ ਕਿਤੇ ਵਿਵਾਦ ਛੇੜਿਆ ਰਹਿੰਦਾ ਹੈ। ਪਰ ਅੱਜ ਸੰਗਰੂਰ ‘ਚ ਨਵਾਂ ਵਿਵਾਦ ਵੇਖਣ ਨੂੰ ਮਿਲਿਆ।

ਦੱਸਿਆ ਜਾ ਰਿਹਾ ਹੈ ਦੋ ਨੌਜਵਾਨਾਂ ਨੂੰ ਕਿਸਾਨ ਆਗੂਆਂ ਵੱਲੋਂ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹਨਾਂ ਦੀਆਂ ਦੋਵੇਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਅਤੇ ਇਸ ਵਿਵਾਦ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਦੋਂ ਇਸ ਸੰਬੰਧੀ ਪੀੜਤ ਨੌਜਵਾਨਾਂ ਨਾਲ ਕੀਤੀ ਗਈ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਅਮਨ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੇ ਮਾਸੀ ਦੇ ਮੁੰਡੇ ਨੂੰ ਸੰਗਰੂਰ ਤੋਂ ਲੈਣ ਲੀ ਜਾ ਰਿਹਾ ਸੀ, ਰਸਤੇ ਵਿੱਚ ਦੇਖਿਆ ਗਿਆ, ਉਸ ਨੂੰ ਕੁਝ ਕਿਸਾਨ ਆਗੂਆਂ ਵੱਲੋਂ ਕੁੱਟਿਆ ਜਾ ਰਿਹਾ ਸੀ ਤਾਂ ਮੈਂ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੂੰ ਪੁੱਛਿਆ ਕਿ ਇਸ ਨੂੰ ਕਿਉ ਕੁੱਟ ਰਹੇ ਹੋਂ। ਦੱਸ ਦਈਏ ਕਿ ਇਸ ਮੌਕੇ ਪੀੜਤ ਨੌਜਵਾਨ ਸਿਵਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਹਨ।

ਉਹਨਾਂ ਦੱਸਿਆ ਕਿ ਉਹਨਾਂ ਨੇ ਨਾਲ ਮੈਨੂੰ ਵੀ ਬੰਨ ਲਿਆ ਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀਆਂ ਦੋਵੇਂ ਬਾਹਾਂ ਅਤੇ ਦੋਵੇਂ ਲੱਤਾ ਤੋੜ ਦਿੱਤੀਆਂ ਹਨ। ਉੱਥੇ ਕਿਸਾਨ ਉਹਨਾਂ ਦੱਸਿਆ ਕਿ ਜਥੇਬੰਦੀਆਂ ਦੇ ਆਗੂਆਂ ਨੇ ਸਾਨੂੰ ਬੰਨ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਉਸ ਤੋਂ ਪਹਿਲਾਂ ਜੀਪ ਦੇ ਪਿੱਛ ਬੰਨ੍ਹ ਕੇ ਪਿੰਡ ਵਿੱਚ ਘੁਮਾਇਆ ਅਤੇ ਸਾਨੂੰ ਜੁੱਤਿਆਂ ਦੇ ਵਿੱਚ ਪਾਣੀ ਪਿਆਇਆ।

ਜਿਕਰਯੋਗ ਹੈ ਕਿ ਅੱਜ ਇਸ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਗੁਹਾਰ ਲਾਉਂਦਿਆਂ ਐਸਸੀ ਭਾਈਚਾਰੇ ਵੱਲੋਂ ਇਕੱਠ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਲਟੀਨੇਟਮ ਦਿੱਤਾ ਗਿਆ। ਇਸ ਮੌਕੇ ਮੀਡੀਆ ਦੇ ਰੁਬਰੂਹ ਹੁੰਦਿਆਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਪੁਲਿਸ ਵੱਲੋਂ ਇਨਸਾਫ ਦਵਾਇਆ ਜਾਵੇ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਕਿਸਾਨ ਆਗੂਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਤਿੱਖ ਸੰਘਰਸ਼ ਲੜਨ ਲਈ ਮਜਬੂਰ ਹੋਣਾ ਪਵੇਗਾ। ਉਂਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਇਸ ਘਨੋਨੀ ਹਰਕਤ ਨੂੰ ਅੰਜਾਮ ਦਿੱਤਾ।

error: Content is protected !!