ਢਾਈ ਸਾਲ ਬਾਅਦ ਵਿਦਿਆਰਥਣ ਦੀ ਆ+ਤਮ-ਹੱ+ਤਿਆ ਦਾ ਰਾਜ਼, ਮਾਂ ਨੇ ਕਿਤਾਬਾਂ ਖੋਲੀਆ ਤਾਂ ਹੋਇਆ ਵੱਡਾ ਖੁਲਾਸਾ

ਢਾਈ ਸਾਲ ਪਹਿਲਾਂ 9ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਹੁਣ ਮ੍ਰਿਤਕ ਜੈਸਮੀਨ ਕੌਰ ਦੀ ਮਾਂ ਜਗਦੀਸ਼ ਕੌਰ ਨੇ ਪੁਲਿਸ ਕੋਲ ਦੁਬਾਰਾ ਸ਼ਿਕਾਇਤ ਦਰਜ ਕਰਵਾਈ ਹੈ। ਜੈਸਮੀਨ ਦੀ ਮਾਂ ਵੱਲੋਂ ਜੈਸਮੀਨ ਦੀਆਂ ਕਿਤਾਬਾਂ ਫਰੋਲੀਆਂ ਗਈਆਂ ਤਾਂ ਉਸ ਵਿਚੋਂ ਇਕ ਸੁਸਾਈਡ ਨੋਟ ਮਿਲਿਆ ਹੈ ਜਿਸ ਨੂੰ ਪੜ੍ਹ ਕੇ ਸਕੂਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਸ਼ ਉਡ ਗਏ ਹਨ।

ਜੈਸਮੀਨ ਨੇ ਨੋਟ ਵਿਚ ਸੁਸਾਈਡ ਦਾ ਕਾਰਨ ਲਿਖਿਆ ਹੈ। ਸਾਰੇ ਮਾਮਲੇ ਵਿਚ ਅਮਨਦੀਪ ਕੌਰ ਨਾਂ ਦੀ ਇਕ ਟੀਚਰ ਜ਼ਿੰਮੇਵਾਰ ਸਾਹਮਣੇ ਹੁੰਦੀ ਨਜ਼ਰ ਆਈ ਹੈ। ਧਾਰਾ 305 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਮੇਹਟੀਆਣਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਮ੍ਰਿਤਕ ਜੈਸਮੀਨ ਕੌਰ ਦੀ ਮਾਂ ਜਗਦੀਸ਼ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਜਦੋਂ ਉਸ ਨੂੰ ਆਪਣੀ ਧੀ ਦੀ ਯਾਦ ਆਈ ਤਾਂ ਉਸ ਦੀਆਂ ਕਿਤਾਬਾਂ ਦੇਖੀਆ, ਇੱਕ ਕਿਤਾਬ ਵਿੱਚੋਂ ਜੈਸਮੀਨ ਦਾ ਹੱਥ ਲਿਖਤ ਸੁਸਾਈਡ ਨੋਟ ਸੀ। ਜਿਸ ‘ਚ ਉਸ ਨੇ ਆਪਣੇ ਸਕੂਲ ਅਧਿਆਪਕ ਅਮਨਦੀਪ ਕੌਰ ‘ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ਮਾਮਲੇ ਸਬੰਧੀ ਥਾਣਾ ਮੇਹਟੀਆਣਾ ਦੀ ਇੰਚਾਰਜ ਊਸ਼ਾ ਰਾਣੀ ਨੇ ਦੱਸਿਆ ਕਿ ਜੈਸਮੀਨ ਕੌਰ ਦੇ ਮਾਤਾ ਨੇ ਆਪਣੇ ਬਿਆਨਾਂ ‘ਚ ਦੱਸਿਆ ਹੈ ਕਿ ਉਸ ਦੀ ਧੀ ਜੋ ਕਿ ਇੱਕ ਨਿੱਜੀ ਸਕੂਲ ‘ਚ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ। ਇਸੇ ਦੌਰਾਨ ਸਕੂਲ ਅਧਿਆਪਕ ਅਮਨਦੀਪ ਕੌਰ ਉਰਫ਼ ਅਮਨ ਉਸ ਦੀ ਧੀ ਜੈਸਮੀਨ ਨੂੰ ਤੰਗ ਪਰੇਸ਼ਾਨ ਕਰਦੀ ਸੀ, ਜਿਸ ਤੋਂ ਦੁਖੀ ਹੋ ਕੇ ਜੈਸਮੀਨ ਨੇ 2022 ‘ਚ ਖੁਦਕੁਸ਼ੀ ਕਰ ਲਈ।

2022 ਵਿੱਚ ਜਦੋਂ ਜੈਸਮੀਨ ਕੌਰ ਨੇ ਖੁਦਕੁਸ਼ੀ ਕੀਤੀ ਸੀ ਤਾਂ ਉਸ ਸਮੇਂ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਹੁਣ ਮ੍ਰਿਤਕ ਦੀਆਂ ਕਿਤਾਬਾਂ ਵਿੱਚ ਸੁਸਾਈਡ ਨੋਟ ਮਿਲਣ ਤੋਂ ਬਾਅਦ ਪੁਲਿਸ ਨੇ ਅਧਿਆਪਕ ਅਮਨਦੀਪ ਕੌਰ ਖਿਲਾਫ ਧਾਰਾ 305 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!