ਹਰ ਘਰ, ਹਰ ਪਿੰਡ ਵਿੱਚ ਚਿੱਟੇ ਦੇ ਕਹਿਰ ਨਾਲ ਸੱਥਰ ਵਿਛੇ ਹੋਏ ਹਨ, ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਪੰਜਾਬ ਵਿੱਚੋਂ ਨਸ਼ੇ ਦਾ ਜੜ੍ਹ ਤੋਂ ਸਫਾਇਆ ਕੀਤਾ ਜਾਵੇ। ਸਾਨੂੰ ਪਿੰਡਾਂ ਦਾ ਵਿਕਾਸ ਜਾਂ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਡੇ ਨੌਜਵਾਨਾਂ ਨੂੰ ਚਿੱਟੇ ਨਸ਼ੇ ਤੋਂ ਬਚਾਇਆ ਜਾਵੇ। ਦੂਜੇ ਪਾਸੇ ਮ੍ਰਿਤਕ ਬੱਚੇ ਦੀ ਮਾਂ ਦੇ ਕੀਰਨੇ ਸੁਣਕੇ ਕੋਈ ਵੀ ਵਿਅਕਤੀ ਸਹਿਜ ਨਹੀਂ ਰਹਿ ਪਾਏਗਾ।
ਜਦੋਂ ਅਸੀਂ ਮ੍ਰਿਤਕ ਦੀ ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਕਿ ਆਏ ਦਿਨ ਹੀ ਪੰਜਾਬ ਦੇ ਵਿੱਚ ‘ਚਿੱਟੇ’ ਦੀ ਭੇਂਟ ਨੌਜਵਾਨ ਚੜ੍ਹ ਰਹੇ ਹਨ, ਸਰਕਾਰਾਂ ਵੱਡੇ-ਵੱਡੇ ਵਾਅਦੇ ਜ਼ਰੂਰ ਕਰਦੀਆਂ ਹਨ ਪਰ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਹੈ ਉਲੇਖਯੋਗ ਹੈ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਨਸ਼ੇ ਦੀ ਖੇਡ ਚੱਲ ਰਹੀ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਕਾਫੀ ਸਾਰੇ ਨੌਜਵਾਨਾਂ ਦੀ ਚਿੱਟੇ ਕਾਰਨ ਮੌਤ ਹੋ ਚੁੱਕੀ ਹੈ। ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਲੋਕਾਂ ਵਿੱਚ ਸੂਬਾ ਸਰਕਾਰ ਖਿਲਾਫ ਗੁੱਸਾ ਵੱਧਦਾ ਜਾ ਰਿਹਾ ਹੈ।