ਘਰੋਂ ਭੱਜਕੇ ਭੈਣ ਨੇ ਕਰਵਾਇਆ ਸੀ ਵਿਆਹ, ਗੁੱਸੇ ਚ ਆਏ ਨਬਾਲਿਕ ਭਰਾ ਨੇ ਘਰ ਚ ਵੜ੍ਹਕੇ ਮਾਰੀਆਂ ਗੋ+ਲੀਆਂ, ਹੋਈ ਮੌ+ਤ

ਹਰਿਆਣਾ ਦੇ ਕੈਥਲ ਤੋਂ ਵੱਡੀ ਖਬਰ ਆ ਰਹੀ ਹੈ। ਇਥੇ ਪ੍ਰੇਮ ਵਿਆਹ ਤੋਂ ਗੁੱਸੇ ‘ਚ ਆ ਕੇ ਨਾਬਾਲਿਗ ਭਰਾ ਨੇ ਭੈਣ ਦੇ ਸਹੁਰੇ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿਚ ਭੈਣ ਦੀ ਮੌਤ ਹੋ ਗਈ ਹੈ, ਜਦ ਕਿ ਨਨਾਣ ਅਤੇ ਸੱਸ ਦੀ ਹਾਲਤ ਗੰਭੀਰ ਹੈ। ਫਾਇਰਿੰਗ ਤੋਂ ਬਾਅਦ ਮੁਲਜ਼ਮ ਨੇ ਵੀਡੀਓ ਵੀ ਬਣਾਈ, ਜਿਸ ਵਿਚ ਉਹ ਆਖ ਰਿਹਾ ਹੈ ਕਿ ਸਾਡੀਆਂ ਧੀਆਂ-ਭੈਣਾਂ ਨੂੰ ਕੋਈ ਐਵੇਂ ਕਿਵੇਂ ਲੈ ਜਾਵੇਗਾ।ਹਰਿਆਣਾ ਦੇ ਕੈਥਲ ਵਿਚ ਭੈਣ ਦੀ ਲਵਮੈਰਿਜ ਕਰਨ ‘ਤੇ ਨਾਰਾਜ਼ ਭਰਾ ਨੇ ਉਸ ਦੇ ਸਹੁਰੇ ਜਾ ਕੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਵਿਚ ਭੈਣ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਨਨਾਣ ਤੇ ਸੱਸ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਤੇ ਫੋਰੈਂਸਿੰਕ ਟੀਮ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਮੌਕੇ ‘ਤੇ ਡੀਐੱਸਪੀ ਵੀ ਪਹੁੰਚੇ। ਜਾਣਕਾਰੀ ਮੁਤਾਬਕ ਪਿੰਡ ਕਿਓੜਕ ਵਾਸੀ ਕੁੜੀ ਕੋਮਲ (21) ਨੇ ਇਸ ਸਾਲ ਫਰਵਰੀ ਮਹੀਨੇ ਵਿਚ ਸ਼ਹਿਰ ਦੇ ਨਾਨਕਪੁਰੀ ਕਾਲੋਨੀ ਵਾਸੀ ਅਨਿਲ ਨਾਲ ਲਵਮੈਰਿਜ ਕੀਤੀ ਸੀ। ਇਸ ਵਿਆਹ ਤੋਂ ਲੜਕੀ ਦੇ ਪਰਿਵਾਰ ਵਾਲੇ ਨਾਰਾਜ਼ ਸਨ

ਇਸੇ ਦਰਮਿਆਨ ਅੱਜ ਦੁਪਹਿਰ 2 ਵਜੇ ਭਰਾ ਰਮਨ ਨੌਜਵਾਨਾਂ ਨਾਲ ਬਾਈਕ ‘ਤੇ ਕੋਮਲ ਦੇ ਘਰ ਪਹੁੰਚਿਆ। ਇਥੇ ਵੜ ਕੇ ਉਸ ਨੇ ਕਈ ਰਾਊਂਡ ਫਾਇਰ ਕੀਤੇ। ਫਾਇਰਿੰਗ ਵਿਚ ਕੋਮਲ ਦੀ ਮੌਕੇ ਨੇ ਮੌਤ ਹੋ ਗਈ ਜਦੋਂ ਕਿ ਉਸ ਦੀ ਨਨਾਣ ਅੰਜਲੀ ਤੇ ਸੱਤ ਕਾਂਤਾ ਜ਼ਖਮੀ ਹੋ ਗਈਆਂ।

ਮ੍ਰਿਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਭੇਜ ਦਿੱਤਾ ਹੈ। ਦੂਜੇ ਪਾਸੇ ਲੜਕੀ ਦੀ ਜ਼ਖਮੀ ਸੱਸ ਤੇ ਨਨਾਣ ਨੂੰ ਵੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਵਾਰਦਾਤ ਮਗਰੋਂ ਮੁਲਜ਼ਮ ਭਰਾ ਫਰਾਰ ਹੋ ਗਿਆ ਹੈ।ਘਟਨਾ ਇਥੋਂ ਦੀ ਨਾਨਕਪੁਰੀ ਕਾਲੋਨੀ ‘ਚ ਚੌਧਰੀ ਮਾਰਬਲ ਨੇੜੇ ਵਾਪਰੀ ਹੈ। ਜਾਣਕਾਰੀ ਅਨੁਸਾਰ ਅਨਿਲ ਕੁਮਾਰ ਨਾਨਕਪੁਰੀ ਕਲੋਨੀ ਖੁਰਾਣਾ ਰੋਡ ਕੈਥਲ ਨੇ 24 ਫਰਵਰੀ ਨੂੰ ਕੋਮਲ ਰਾਣੀ ਨਾਲ ਲਵ ਮੈਰਿਜ ਕੀਤੀ ਸੀ। ਜਿਸ ਕਾਰਨ ਕੁੜੀ ਦਾ ਭਰਾ ਗੁੱਸੇ ‘ਚ ਆ ਗਿਆ।ਉਹ ਮੋਟਰਸਾਈਕਲ ‘ਤੇ ਆਪਣੀ ਭੈਣ ਦੇ ਸਹੁਰੇ ਘਰ ਆਇਆ ਅਤੇ ਆਪਣੀ ਭੈਣ ਕੋਮਲ ਦੇ ਘਰ ਦਾਖਲ ਹੁੰਦੀਆਂ ਹੀ ਗੋਲੀਆਂ ਚਲਾ ਦਿੱਤੀਆਂ।

error: Content is protected !!