ਮਹਿਲਾ ਨੇ ਆਪਣੀ ਬੱਚੀ ਨੂੰ ਸੁੱਕ ਚੁੱਕੇ ਛੱਪੜ ਵਿੱਚ ਤੇਜ਼ ਧੁੱਪ ’ਚ ਛੱਡ ਦਿੱਤਾ, ਜਿਸ ਕਾਰਨ ਬੱਚੀ ਦੀ ਗਰਮੀ, ਭੁੱਖ ਅਤੇ ਪਿਆਸ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਐਤਵਾਰ ਨੂੰ ਸੂਚਨਾ ਮਿਲੀ ਕਿ ਸੁੰਦਰਬਨੀ ਤਹਿਸੀਲ ਦੇ ਕਦਮਾ ਪ੍ਰਾਤ ਪਿੰਡ ਵਿੱਚ ਲਗਭਗ ਸੁੱਕ ਚੁੱਕੇ ਇੱਕ ਛੱਪੜ ਵਿੱਚ ਇੱਕ ਬੱਚੇ ਦੀ ਲਾਸ਼ ਪਈ ਹੈ ਅਤੇ ਉਸ ਨੂੰ ਬਰਾਮਦ ਕਰਨ ਤੁਰੰਤ ਇੱਕ ਟੀਮ ਉੱਥੇ ਭੇਜੀ ਗਈ।
ਇੱਕ ਅਧਿਕਾਰੀ ਨੇ ਦੱਸਿਆ, ‘‘ਪੁੱਛ ਪੜਤਾਲ ਦੌਰਾਨ ਸ਼ਰੀਫਾ ਬੇਗਮ ਨੇ ਆਪਣਾ ਜੁਰਮ ਕਬੂਲ ਲਿਆ।’’ ਅਧਿਕਾਰੀਆਂ ਅਨੁਸਾਰ ਸ਼ਰੀਫਾ ਦਾ ਇਕਬਾਲ ਨਾਲ ਝਗੜਾ ਹੋਇਆ ਸੀ ਅਤੇ ਉਸ ਤੋਂ ਬਦਲਾ ਲੈਣ ਲਈ ਉਸ ਨੇ ਬੱਚੀ ਨੂੰ ਇੱਕ ਸੁੱਕੇ ਤਲਾਬ ਵਿੱਚ ਤੇਜ਼ ਧੁੱਪ ’ਚ ਛੱਡ ਦਿੱਤਾ ਅਤੇ ਬਾਅਦ ਵਿੱਚ ਇਸ ਦਾ ਦੋਸ਼ ਇਕਬਾਲ ਸਿਰ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਰੀਫਾ ਖ਼ਿਲਾਫ਼ ਸੁੰਦਰਬਨੀ ਪੁਲੀਸ ਥਾਣੇ ਵਿੱਚ ਹੱਤਿਆ ਅਤੇ ਹੋਰ ਅਪਰਾਧਾਂ ਲਈ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।