ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪੀੜਤ ਜੀਆ ਲਾਲ ਦਾ ਬਿਆਨ ਦਰਜ ਕੀਤਾ। ਜੀਆ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਕੁੱਲ 4 ਲੋਕ ਘਰ ਵਿਚ ਵੜੇ ਸਨ। ਮੁਲਜ਼ਮਾਂ ਨੇ ਆਉਂਦੇ ਹੀ ਸਾਡੇ ਮੂੰਹ ਬੰਨ੍ਹ ਦਿੱਤੇ ਤੇ ਸਾਰਿਆਂ ਨੂੰ ਅੰਦਰ ਖਿੱਚ ਲਿਆ। ਅੰਦਰ ਲਿਜਾਣ ਦੇ ਬਾਅਦ ਮੁਲਜ਼ਮਾਂ ਨੇ ਸਾਰਿਆਂ ਦੇ ਹੱਥ-ਪੈਰ ਵੀ ਬੰਨ੍ਹ ਦਿੱਤੇ। ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।