Skip to content
Sunday, November 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
27
ਇਸ ਅਦਾਕਾਰਾ ਦੇ ਵਿਆਹ ਕਰਵਾਉਂਣ, ਤੋਂ ਨਾਰਾਜ਼ ਹੋ ਗਏ ਲੋਕ, ਲਗਾ ਦਿੱਤੇ ਜਗ੍ਹਾ-ਜਗ੍ਹਾ ਪੋਸਟਰ,ਲਿਿਖਆ ਨਹੀਂ ਦਾਖਲ਼ ਹੋਣ ਦੇਵਾਂਗੇ ਸ਼ਹਿਰ ‘ਚ
Delhi
Entertainment
Latest News
National
Punjab
ਇਸ ਅਦਾਕਾਰਾ ਦੇ ਵਿਆਹ ਕਰਵਾਉਂਣ, ਤੋਂ ਨਾਰਾਜ਼ ਹੋ ਗਏ ਲੋਕ, ਲਗਾ ਦਿੱਤੇ ਜਗ੍ਹਾ-ਜਗ੍ਹਾ ਪੋਸਟਰ,ਲਿਿਖਆ ਨਹੀਂ ਦਾਖਲ਼ ਹੋਣ ਦੇਵਾਂਗੇ ਸ਼ਹਿਰ ‘ਚ
June 27, 2024
Voice of Punjab
ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ 2024 ਨੂੰ ਅਦਾਕਾਰ ਜ਼ਹੀਰ ਇਕਬਾਲ ਨਾਲ ਵਿਆਹ ਕਰਵਾਇਆ। ਪਹਿਲਾਂ ਉਨ੍ਹਾਂ ਨੇ ਕੋਰਟ ਮੈਰਿਜ ਕੀਤੀ ਅਤੇ ਫਿਰ ਮੁੰਬਈ ‘ਚ ਰਿਸੈਪਸ਼ਨ ਰੱਖੀ, ਜਿਸ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹੋਏ। ਪਰ, ਸੋਨਾਕਸ਼ੀ ਸਿਨਹਾ (Sonakshi Sinha) ਲਈ ਜ਼ਹੀਰ ਇਕਬਾਲ ਦੇ ਨਾਲ ਅੰਤਰਜਾਤੀ ਵਿਆਹ ਕਰਨਾ ਆਸਾਨ ਨਹੀਂ ਸੀ, ਕਿਉਂਕਿ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ‘ਤੇ ਕਈ ਵਾਰ ਟ੍ਰੋਲ ਕੀਤਾ ਗਿਆ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ ਹੋ ਗਿਆ ਹੈ।
ਜਿੱਥੇ ਇੱਕ ਪਾਸੇ ਇਹ ਵਿਆਹ ਬਾਲੀਵੁੱਡ ਇੰਡਸਟਰੀ ਦੇ ਗਲਿਆਰਿਆਂ ਚ ਸੁਰਖੀਆਂ ਬਟੋਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਬਿਹਾਰ ਚ ਸੋਨਾਕਸ਼ੀ ਸਿਨਹਾ ਖਿਲਾਫ ਪੋਸਟਰ ਲਗਾਏ ਗਏ ਹਨ, ਜਿਸਚ ਕਿਹਾ ਗਿਆ ਹੈ ਕਿ ਉਸ ਨੂੰ ਸੂਬੇ ਚ ਦਾਖਲ ਨਾ ਹੋਣ ਦਿੱਤਾ ਜਾਵੇ।ਦਰਅਸਲ, ਬਿਹਾਰ ਦੇ ਪਟਨਾ ਚ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਵਿਆਹ ਦੇ ਖਿਲਾਫ ਪੋਸਟਰ ਲਗਾਏ ਗਏ ਹਨ। ਇਸ ;ਚ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲਵ ਜੇਹਾਦ ਅਤੇ ਗੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ ਗਿਆ ਹੈ। ਪਟਨਾ ਹਿੰਦੂ ਸ਼ਿਵ ਭਵਾਨੀ ਸੈਨਾ ਵੱਲੋਂ ਪੋਸਟਰ ਲਗਾ ਕੇ ਗੁੱਸਾ ਪ੍ਰਗਟ ਕੀਤਾ ਗਿਆ ਹੈ।
ਇਸ ਚ ਕਿਹਾ ਗਿਆ ਹੈ ਕਿ ਸ਼ਤਰੂਘਨ ਸਿਨਹਾ ਨੂੰ ਆਪਣੇ ਵਿਆਹ ਦੇ ਫੈਸਲਿਆਂ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਘਰ ਦਾ ਨਾਂ ਰਾਮਾਇਣ ਬਦਲ ਦੇਣਾ ਚਾਹੀਦਾ ਹੈ। ਇਹ ਹਿੰਦੂ ਧਰਮ ਦਾ ਅਪਮਾਨ ਹੈ। ਪੋਸਟਰ ਚ ਚਿਤਾਵਨੀ ਦਿੱਤੀ ਗਈ ਹੈ ਕਿ ਹਿੰਦੂ ਸ਼ਿਵ ਭਵਾਨੀ ਸੈਨਾ ਸੋਨਾਕਸ਼ੀ ਸਿਨਹਾ ਨੂੰ ਬਿਹਾਰ ਚ ਦਾਖਲ ਨਹੀਂ ਹੋਣ ਦੇਵਾਂਗੇ।ਅਦਾਕਾਰ ਅਤੇ ਰਾਜਨੇਤਾ ਸ਼ਤਰੂਘਨ ਸਿਨਹਾ ਨੇ ਆਪਣੀ ਬੇਟੀ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਵਿਰੋਧ ਕਰਨ ਵਾਲਿਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਦੋਹਾਂ ਨੇ 23 ਜੂਨ ਐਤਵਾਰ ਨੂੰ ਮੁੰਬਈ ‘ਚ ਇੱਕ ਨਿੱਜੀ ਸਮਾਰੋਹ ‘ਚ ਵਿਆਹ ਕੀਤਾ, ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਹਨ। ਪ੍ਰਦਰਸ਼ਨਕਾਰੀਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਨਾਕਸ਼ੀ ਦੇ ਪਿਤਾ ਅਤੇ ਅਦਾਕਾਰ ਤੋਂ ਰਾਜਨੇਤਾ ਬਣੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਨਾ ਤਾਂ ਕੁਝ ਗਲਤ ਕੀਤਾ ਹੈ ਅਤੇ ਨਾ ਹੀ ਕੁਝ ਗੈਰ-ਕਾਨੂੰਨੀ ਹੈ।’ ਉਨ੍ਹਾਂ ਨੇ ਸਾਰਿਆਂ ਨੂੰ ਨਫ਼ਰਤ ਨਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਅਜਿਹੇ ਪੇਸ਼ੇਵਰ ਪ੍ਰਦਰਸ਼ਨਕਾਰੀਆਂ ਬਾਰੇ ਆਨੰਦ ਬਖਸ਼ੀ ਨੇ ਲਿਖਿਆ ਹੈ, ‘ਕੁਛ ਤੋਂ ਲੋਗ ਕਹੇਗੇਂ ਲੋਗੋ ਕਾ ਕਾਮ ਹੈ ਕਹਿਣਾ।’
Post navigation
ਵਿਆਹ ਦੇ 14 ਸਾਲ ਬਾਅਦ ਖੁੱਲਿਆ ਪਤਨੀ ਦਾ ਖੌਫਨਾਕ ਰਾਜ਼, 1 ਮਹੀਨਾ ਗਾਇਬ ਰਹੀ ਤਾਂ ਪਤੀ ਨੂੰ ਪਤਾ ਲੱਗਿਆ ਸੱਚ
ਤਾਂਹੀ ਕਹਿੰਦੇ ਨੇ ‘ਜ਼ਰ ਤੇ ਜ਼ੋਰੂ’ ਤੇ ਅੱਖ ਨਹੀਂ ਰੱਖਣੀ ਚਾਹੀਦੀ, ਵੱਟ ਪਿੱਛੇ ਜਨਾਨੀਆਂ ਨੇ ਕੱਢ ‘ਤਾ ਇੱਕ ਦੂਜੇ ਦਾ ਲ+ਹੂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us