ਸਾਡੇ ਵੱਲੋਂ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਵਿਖੇ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਗਈ ਤੇ ਅੱਜ ਸਾਡੇ ਵੱਲੋਂ ਆਪਣੇ ਤੌਰ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਸ਼ਾਹਪੁਰ ਜਾਜਨ ਸੱਕੀ ਨਾਲੇ ਤੇ ਭਾਲ ਕੀਤੀ ਜਾ ਰਹੀ ਸੀ ਤਾਂ ਇਸ ਸੱਕੀ ਨਾਲੇ ਵਿੱਚੋਂ ਅੱਧ ਗਲੀ ਸੜੀ ਲਾਸ ਬਰਾਮਦ ਹੋਈ ਹੈ। ਉਧਰ ਪਰਿਵਾਰ ਵੱਲੋਂ ਖਦਸਾ ਜਤਾਇਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਨਾਲ ਉਹ ਘਰੋਂ ਗਿਆ ਸੀ ਉਸ ਵੱਲੋਂ ਉਸ ਨਾਲ ਕੋਈ ਮਦਭਾਗੀ ਘਟਨਾ ਕੀਤੀ ਗਈ ਹੈ।ਪਰਿਵਾਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਫੌਜ ਦੇ ਅਧਿਕਾਰੀਆਂ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਹੈ।
ਉਧਰ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ