Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
19
ਪੰਜਾਬ ਸਰਕਾਰ ਦਾ ਕੰਮ ਆਪਣਿਆਂ ਨੂੰ ਗੱਫੇ ਲੋਕਾਂ ਨੂੰ ਧੱਕੇ : ਭਗਵੰਤ ਮਾਨ
jalandhar
Politics
Punjab
ਪੰਜਾਬ ਸਰਕਾਰ ਦਾ ਕੰਮ ਆਪਣਿਆਂ ਨੂੰ ਗੱਫੇ ਲੋਕਾਂ ਨੂੰ ਧੱਕੇ : ਭਗਵੰਤ ਮਾਨ
June 19, 2021
Voice of Punjab
ਪੰਜਾਬ ਸਰਕਾਰ ਦਾ ਕੰਮ ਆਪਣਿਆਂ ਨੂੰ ਗੱਫੇ ਲੋਕਾਂ ਨੂੰ ਧੱਕੇ : ਭਗਵੰਤ ਮਾਨ
ਲੁਧਿਆਣਾ (ਵੀਓਪੀ ਬਿਊਰੋ) – ਆਮ ਆਦਮੀ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਗਿਆ ਹੈ ਅਤੇ ਇਸ ਦਾ ਕੇਂਦਰ ਲੁਧਿਆਣਾ ਬਣਿਆ ਹੈ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਐੱਸ.ਸੀ ਸਕਾਲਰਸ਼ਿਪ ਮਾਮਲੇ ‘ਤੇ ਕਈ ਦਿਨਾਂ ਤੋਂ ਚਲਾਈ ਜਾ ਰਹੀ ਭੁੱਖ ਹੜਤਾਲ ਵਿੱਚ ਹੁਣ ਪੰਜਾਬ ਦੇ ਹੀ ਨਹੀਂ ਸਗੋਂ ਦਿੱਲੀ ਦੇ ਲੀਡਰ ਵੀ ਪਹੁੰਚ ਰਹੇ ਨੇ ਬੀਤੇ ਦਿਨ ਰਾਘਵ ਚੱਢਾ ਅਤੇ ਅੱਜ ਭਗਵੰਤ ਮਾਨ ਪੁੱਜੇ, ਹਾਲਾਂਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ 40 ਫ਼ੀਸਦੀ ਐਸਸੀ ਸਕਾਲਰਸ਼ਿਪ ਲਈ ਰਾਸ਼ੀ ਦਾ ਆਪਣਾ ਹਿੱਸਾ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਹੁਣ ਆਮ ਆਦਮੀ ਪਾਰਟੀ ਆਪਣਾ ਕ੍ਰੈਡਿਟ ਅਤੇ ਧਰਨੇ ਦਾ ਅਸਰ ਮੰਨ ਰਹੀ ਹੈ।
ਵਿਧਾਨ ਸਭਾ ਚੋਣਾਂ ਲਈ ਲੁਧਿਆਣਾ ਆਮ ਆਦਮੀ ਪਾਰਟੀ ਦਾ ਸੈਂਟਰ ਬਣਿਆ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਰਾਸ਼ੀ ਜਾਰੀ ਕਰਨ ਤੋਂ ਬਾਅਦ ਲੁਧਿਆਣਾ ਪਹੁੰਚੇ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰ ਨੂੰ ਝੁਕਣਾ ਪਿਆ ਉਥੇ ਹੀ ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿੱਚ ਅਤੇ ਸੂਬੇ ਵਿਚ ਹਰਾ ਪੈੱਨ ਉਨ੍ਹਾਂ ਕੋਲ ਹੀ ਆਉਣ ਵਾਲਾ ਹੈ ਅਤੇ ਇਹ ਸਿਰਫ਼ ਗ਼ਰੀਬਾਂ ਮਜ਼ਦੂਰਾਂ ਦੇ ਹੱਕ ਵਿੱਚ ਹੀ ਨਿੱਤਰੇਗਾ, ਉਨ੍ਹਾਂ ਨੇ ਸਾਫ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਆਪਣਿਆਂ ਨੂੰ ਗੱਫੇ ਅਤੇ ਬਾਕੀਆਂ ਨੂੰ ਧੱਕੇ ਮਾਰ ਰਹੀ ਹੈ ਨਾਲ ਹੀ ਉਹਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਦਲਿਤ ਚੋਣਾਂ ਵੇਲੇ ਹੀ ਕਿਉਂ ਸਿਆਸੀ ਪਾਰਟੀਆਂ ਨੂੰ ਯਾਦ ਆਉਂਦੇ ਨੇ ਤਾਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਦਲਿਤਾਂ ਦੇ ਨਾਲ ਖੜੀ ਹੈ ਅਤੇ ਸਿਰਫ ਹੁਣ ਨਹੀਂ ਸਗੋਂ ਪਹਿਲਾਂ ਵੀ ਧਰਨੇ ਲਾਉਂਦੀ ਰਹੀ ਹੈ ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਗ਼ਰੀਬਾਂ ਅਤੇ ਮਜ਼ਲੂਮਾਂ ਨੂੰ ਨਾਲ ਹੱਕ ਦਿਵਾਉਣਾ ਹੈ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਜੋ ਫੈਸਲਾ ਕਰੇਗੀ ਉਹ ਹੀ ਹੋਵੇਗਾ ਆਪਣੀਆਂ ਚੋਣਾਂ ਲੜਨ ਸਬੰਧੀ ਵੀ ਓਨਾ ਹੀ ਜਵਾਬ ਦਿੱਤਾ।
Post navigation
ਮਿਲਖਾ ਸਿੰਘ ਦੇ ਦੇਹਾਂਤ ‘ਤੇ ਸੂਬੇ ‘ਚ ਇਕ ਦਿਨ ਦਾ ਸੋਗ ਦਿਵਸ ਮਨਾਇਆ ਜਾਵੇਗਾ
ਭਾਜਪਾ ਦੇ ਵਿਧਾਇਕ ਨੇ ਆਪਣੀ ਹੀ ਸਰਕਾਰ ਨੂੰ ਭ੍ਰਿਸ਼ਟਾਚਾਰ ਕਿਹਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us