ਬਿਹਾਰੀਆਂ ਨੇ ਖੇਤਾਂ ‘ਚ ਭਜਾ-ਭਜਾ ਕੁੱਟੇ ਕਿਸਾਨ, ਕੀਤੇ ਲ+ਹੂ-ਲੂ+ਹਾਣ, ਬਿਹਾਰੀ ਕਹਿੰਦੇ ‘ਸਾਨੂੰ ਗਾਲਾਂ ਕੱਢਦੇ ਸੀ’

ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਪਰਿਵਾਰ ਅਤੇ ਪ੍ਰਵਾਸੀ ਮਜ਼ਦੂਰਾਂ ਵਿਚਾਲੇ ਇੱਕ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਝੜਪ ਦੌਰਾਨ ਕਿਸਾਨ ਪਰਿਵਾਰ ਅਤੇ ਕੁਝ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋਏ ਜੋ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜੇਰੇ ਇਲਾਜ ਹਨ।ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੱਕੀ ਸੁਕਾਉਣ ਨੂੰ ਲੈ ਕੇ ਹੋ ਰਹੀ ਦੇਰੀ ਕਾਰਨ ਇਸ ਵਿਵਾਦ ਦੀ ਸ਼ੁਰੂਆਤ ਹੋਈ। ਕਿਸਾਨ ਦਾ ਕਹਿਣਾ ਸੀ ਕਿ ਉਸਦੀ ਫਸਲ ਨੂੰ ਸਮੇਂ ਸਿਰ ਸੁਕਾਇਆ ਜਾਵੇ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੇ ਭੈਣ ਦਾ ਖਦਸ਼ਾ ਹੈ ਜਿਸਦੇ ਚਲਦਿਆਂ ਉਸ ਦੀ ਫਸਲ ਜਿੰਨੀ ਵੀ ਸੁੱਕੀ ਹੈ ਉਸਨੂੰ ਮੁੜ ਟਰਾਲੀ ਵਿੱਚ ਲੋਡ ਕਰ ਦਿੱਤਾ ਜਾਵੇ। ਪਰ ਤੂੰ ਜਦ ਕਿਸਾਨ ਪਰਿਵਾਰ ਦੀ ਲੇਬਰ ਅਤੇ ਉਸਦੇ ਇੰਚਾਰਜ ਨੇ ਇੱਕ ਨਹੀਂ ਸੁਣੀ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿੱਚ ਮਾਹੌਲ ਗਰਮਾ ਗਿਆ ਅਤੇ ਵੇਖਦਿਆਂ ਹੀ ਵੇਖਦਿਆਂ ਹਿੰਸਕ ਰੂਪ ਧਾਰਨ ਕਰ ਗਿਆ।

ਕਿਸਾਨ ਪਰਿਵਾਰ ਦਾ ਦੋਸ਼ ਹੈ ਕਿ 100 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੇ ਡਾਂਗਾਂ ਸੋਟੇ ਇੱਟਾਂ ਪੱਥਰਾਂ ਦੇ ਨਾਲ ਉਨਾਂ ਤੇ ਹਮਲਾ ਕੀਤਾ ਹੈ ਅਤੇ ਉਨਾਂ ਨੂੰ ਜਖਮੀ ਕੀਤਾ ਹੈ। ਪੰਜਾਬ ਵਿੱਚ ਹੀ ਪੰਜਾਬੀਆਂ ਉੱਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਹਮਲੇ ਹੋ ਰਹੇ ਹਨ।

ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਸੀ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ। ਅਸੀਂ ਕਿਸੇ ਨਾਲ ਵੀ ਕੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਕਿਸੇ ਦੁਕਾਨ ਦੇ ਸ਼ੀਸ਼ੇ ਤੋੜੇ ਹਨ।

ਉਧਰ ਇਸ ਵਿਵਾਦ ਵਿਚਾਲੇ ਇਕ ਆੜਤੀ ਦੀ ਦੁਕਾਨ ਦੇ ਸ਼ੀਸ਼ੇ ਉਦੋਂ ਚਕਨਾ ਚੂਰ ਹੋ ਗਏ ਜਦੋਂ ਇਹ ਦੋਹੇ ਧਿਰਾਂ ਭਿੜਦੀਆਂ ਹੋਈਆਂ ਉਸ ਦੀ ਦੁਕਾਨ ਦੇ ਬਾਹਰ ਪਹੁੰਚ ਗਈਆਂ। ਆੜਤੀ ਦਾ ਆਰੋਪ ਹੈ ਕਿ ਉਸਦੀ ਦੁਕਾਨ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਅਤੇ ਉਸ ਦੀ ਦੁਕਾਨ ਤੇ ਭੰਨਤੋੜ ਕੀਤੀ ਗਈ ਹੈ ਜਿਸ ਦਾ ਉਸਨੂੰ ਨਿਆ ਚਾਹੀਦਾ ਹੈ।

error: Content is protected !!