10 ਸਾਲ ਬਿਨਾ ਵਿਆਹ ਤੋਂ ਰਹਿੰਦੇ ਰਹੇ ਨਾਲ, 7 ਸਾਲ ਦਾ ਬੱਚਾ ਵੀ, ਹੁਣ ਵਿਗੜੀ ਤਾਂ ਪੁਆ’ਤਾ ਬਲਾਤ+ਕਾਰ ਦਾ ਪਰਚਾ

10 ਸਾਲ ਬਿਨਾ ਵਿਆਹ ਤੋਂ ਰਹਿੰਦੇ ਰਹੇ ਨਾਲ, 7 ਸਾਲ ਦਾ ਬੱਚਾ ਵੀ, ਹੁਣ ਵਿਗੜੀ ਤਾਂ ਪੁਆ’ਤਾ ਬਲਾਤ+ਕਾਰ ਦਾ ਪਰਚਾ


ਵੀਓਪੀ ਬਿਊਰੋ- ਫਾਜ਼ਿਲਕਾ ‘ਚ ਇਕ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਵਿਅਕਤੀ ਦੇ ਉਕਤ ਔਰਤ ਨਾਲ 10 ਸਾਲਾਂ ਤੋਂ ਸਬੰਧ ਸਨ।


ਇਸ ਦੌਰਾਨ ਦੋਹਾਂ ਦੇ ਘਰ ਇਕ ਬੱਚਾ ਵੀ ਹੋਇਆ। ਹੁਣ ਇਕ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


ਮੈਡੀਕਲ ਕਰਵਾਉਣ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚੇ ਥਾਣਾ ਮੁਖੀ ਹਰਦਿਆਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਮਨਗਰ ਉਰਫ ਜਾਟਵਾਲੀ ਵਾਸੀ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 10 ਸਾਲਾਂ ਤੋਂ ਮੁਲਜ਼ਮ ਨਾਲ ਰਹਿੰਦੀ ਸੀ। ਉਨ੍ਹਾਂ ਦਾ ਇੱਕ ਸੱਤ ਸਾਲ ਦਾ ਬੱਚਾ ਹੈ।


ਕਰੀਬ ਪੰਜ ਸਾਲ ਪਹਿਲਾਂ ਉਹ ਮੁਲਜ਼ਮ ਨੂੰ ਛੱਡ ਕੇ ਆਪਣੇ ਪਿੰਡ ਚਲੀ ਗਈ ਸੀ। ਹੁਣ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ। ਕਈ ਸਾਲਾਂ ਬਾਅਦ ਜਦੋਂ ਉਹ 6 ਮਈ ਨੂੰ ਮੁਲਜ਼ਮ ਦੇ ਘਰ ਪਹੁੰਚੀ ਤਾਂ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਿਸ ‘ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਗਰੋਂ ਪੁਲਿਸ ਨੇ ਮੁਲਜ਼ਮ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਐਫਆਈਆਰ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਔਰਤ ਅਤੇ ਦੋਸ਼ੀ ਵਿਅਕਤੀ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ।

ਦੂਜੇ ਪਾਸੇ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਨਾਜਾਇਜ਼ ਤੌਰ ’ਤੇ ਕੇਸ ਦਰਜ ਕੀਤਾ ਹੈ। ਜਦੋਂਕਿ ਥਾਣਾ ਮੁਖੀ ਹਰਦਿਆਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ।

error: Content is protected !!