ਰੋਟੀ ਖਾਂਦੇ-ਖਾਂਦੇ ਹੋਈ ਬਹਿਸ, ਭਤੀਜਾ ਉੱਚੀ ਅਵਾਜ਼ ‘ਚ ਬੋਲਿਆ ਤਾਂ ਚਾਚੇ ਨੇ ਸਿਰ ‘ਚ ਇੱਟ ਮਾਰਕੇ ਕਰ’ਤਾ ਕ+ਤ+ਲ 

ਰੋਟੀ ਖਾਂਦੇ-ਖਾਂਦੇ ਹੋਈ ਬਹਿਸ, ਭਤੀਜਾ ਉੱਚੀ ਅਵਾਜ਼ ‘ਚ ਬੋਲਿਆ ਤਾਂ ਚਾਚੇ ਨੇ ਸਿਰ ‘ਚ ਇੱਟ ਮਾਰਕੇ ਕਰ’ਤਾ ਕ+ਤ+ਲ

ਵੀਓਪੀ ਬਿਊਰੋ- ਕਪੂਰਥਲਾ ਦੇ ਪਿੰਡ ਆਹਲੀਕਲਾਂ ‘ਚ ਚਾਚੇ ਨੇ ਆਪਣੇ ਭਤੀਜੇ ਦੇ ਸਿਰ ‘ਤੇ ਇੱਟ ਮਾਰ ਕੇ ਕਤਲ ਕਰ ਦਿੱਤਾ। ਰਾਤ ਨੂੰ ਡਿਨਰ ਕਰਦੇ ਸਮੇਂ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਐੱਸਪੀ ਨਾਰਕੋਟਿਕਸ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਅਦਲਪੁਰਾ ਜ਼ਿਲ੍ਹਾ ਸੀਤਾਗੜ੍ਹੀ ਬਿਹਾਰ ਦੇ ਰਹਿਣ ਵਾਲੇ ਜਨਮ ਮੁਖੀਆ ਅਤੇ ਰਘੂਨਾਥ ਮੁਖੀਆ ਚਾਚਾ-ਭਤੀਜਾ ਹਨ।

ਇਹ ਦੋਵੇਂ ਸੁਲਤਾਨਪੁਰ ਲੋਧੀ ਦੇ ਪਿੰਡ ਅਹਿਲਕਲਾਂ ਵਿਖੇ ਕਿਸਾਨ ਰਣਜੀਤ ਸਿੰਘ ਦੇ ਖੇਤ ਵਿੱਚ ਝੋਨਾ ਬੀਜਣ ਆਏ ਸਨ ਅਤੇ ਕਿਸਾਨ ਦੀ ਮੋਟਰ ’ਤੇ ਹੀ ਰਹਿੰਦੇ ਸਨ। 4 ਜੁਲਾਈ ਦੀ ਰਾਤ ਨੂੰ ਝੋਨੇ ਦੇ ਖੇਤਾਂ ‘ਚ ਕੰਮ ਕਰਨ ਤੋਂ ਬਾਅਦ ਦੋਵੇਂ ਰਾਤ ਦਾ ਖਾਣਾ ਖਾ ਰਹੇ ਸਨ ਕਿ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ‘ਚ ਝਗੜਾ ਹੋ ਗਿਆ। ਗੁੱਸੇ ‘ਚ ਆਏ ਚਾਚਾ ਜਨਮ ਮੁਖੀਆ ਨੇ ਆਪਣੇ ਭਤੀਜੇ ਰਘੂਨਾਥ ਮੁਖੀਆ (35) ਦੇ ਸਿਰ ‘ਤੇ ਇੱਟ ਮਾਰ ਦਿੱਤੀ।

ਇਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਐਸਪੀ ਅਨੁਸਾਰ 5 ਜੁਲਾਈ ਦੀ ਰਾਤ ਨੂੰ ਰਘੂਨਾਥ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਰਘੂਨਾਥ ਦੇ ਪਿਤਾ ਦੇ ਬਿਆਨਾਂ ‘ਤੇ ਥਾਣਾ ਕਬੀਰਪੁਰ ਦੀ ਪੁਲਸ ਨੇ ਦੋਸ਼ੀ ਜਨਮੁਖੀਆ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!