T-20 ਵਰਲਡ ਕੱਪ ਦੇ ਜਸ਼ਨ ‘ਚ ਡੁੱਬੀ ਭਾਰਤੀ ਟੀਮ ਨੂੰ ਜ਼ਿੰਬਾਬਵੇ ਨੇ ਲਿਆਂਦਾ ਹੋਸ਼ ਵਿੱਚ, 13 ਦੌੜਾਂ ਨਾਲ ਦਿੱਤੀ ਕਰਾਰੀ ਹਾਰ

T-20 ਵਰਲਡ ਕੱਪ ਦੇ ਜਸ਼ਨ ‘ਚ ਡੁੱਬੀ ਭਾਰਤੀ ਟੀਮ ਨੂੰ ਜ਼ਿੰਬਾਬਵੇ ਨੇ ਲਿਆਂਦਾ ਹੋਸ਼ ਵਿੱਚ, 13 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਨਵੀਂ ਦਿੱਲੀ (ਇੰਟਰਨੈਸ਼ਨਲ ਬਿਊਰੋ) ਕੁਝ ਦਿਨ ਪਹਿਲਾਂ ਹੀ T-20 ਕ੍ਰਿਕਟ ਵਰਲਡ ਕੱਪ ਜਿੱਤ ਕੇ ਦੁਨੀਆ ਵਿੱਚ ਆਪਣਾ ਡੰਕਾ ਵਜਾਉਣ ਵਾਲੀ ਭਾਰਤੀ ਟੀਮ ਜਦੋਂ ਆਪਣੇ ਸੀਨੀਅਰ ਖਿਡਾਰੀਆਂ ਦੀ ਗੈਰ-ਹਾਜਰੀ ਵਿੱਚ ਜ਼ਿੰਬਾਬਵੇ ਖਿਲਾਫ਼ ਮੈਦਾਨ ਵਿੱਚ ਉੱਤਰੀ ਦਾ ਜ਼ਿੰਬਾਬਵੇ ਨੇ ਭਾਰਤੀ ਟੀਮ ਨੂੰ ਕਰਾਰੀ ਹਾਰ ਦਾ ਮਜ਼ਾ ਚਖਾ ਦਿੱਤਾ।

ਜ਼ਿੰਬਾਬਵੇ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤ ਨੂੰ 13 ਦੌੜਾਂ ਨਾਲ ਹਰਾ ਕੇ ਵੱਡਾ ਹੰਗਾਮਾ ਕੀਤਾ। ਹਰਾਰੇ ਦੇ ਹਰਾਰੇ ਸਪੋਰਟਸ ਕਲੱਬ ‘ਚ ਸ਼ਨੀਵਾਰ (6 ਜੁਲਾਈ) ਨੂੰ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਭਾਰਤ ਦਾ ਇਹ ਪਹਿਲਾ ਮੈਚ ਸੀ।

ਜ਼ਿੰਬਾਬਵੇ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 115 ਦੌੜਾਂ ਬਣਾਈਆਂ। ਕਲਾਈਵ ਮਦਾਂਡੇ 29 ਦੌੜਾਂ ਬਣਾ ਕੇ ਅਜੇਤੂ ਰਹੇ। ਬ੍ਰਾਇਨ ਬੇਨੇਟ ਅਤੇ ਡਿਓਨ ਮਾਇਰਸ ਨੇ 23-23 ਦੌੜਾਂ ਬਣਾਈਆਂ। ਵੇਸਲੇ ਮਾਧਵੇਰੇ ਨੇ 21 ਦੌੜਾਂ ਬਣਾਈਆਂ। ਰਵੀ ਬਿਸ਼ਨੋਈ ਨੇ 4 ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਨੇ 2 ਅਤੇ ਮੁਕੇਸ਼ ਕੁਮਾਰ ਨੇ 1-1 ਵਿਕਟ ਲਈ।

116 ਦੌੜਾਂ ਦੇ ਟੀਚੇ ਦੇ ਜਵਾਬ ‘ਚ ਭਾਰਤੀ ਟੀਮ 19.5 ਓਵਰਾਂ ‘ਚ 102 ਦੌੜਾਂ ‘ਤੇ ਆਲ ਆਊਟ ਹੋ ਗਈ। ਵਾਸ਼ਿੰਗਟਨ ਸੁੰਦਰ 34 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਆਖਰੀ ਵਿਕਟ ਵਜੋਂ ਆਊਟ ਹੋਏ। ਜ਼ਿੰਬਾਬਵੇ ਲਈ ਸਿਕੰਦਰ ਰਜ਼ਾ ਅਤੇ ਟੇਂਡਾਈ ਚਤਾਰਾ ਨੇ 3-3 ਵਿਕਟਾਂ ਲਈਆਂ। ਬ੍ਰਾਇਨ ਬੇਨੇਟ, ਵੇਲਿੰਗਟਨ ਮਾਸਕਦਜਾ, ਬਲੇਸਿੰਗ ਮਜ਼ਰਬਾਨੀ ਅਤੇ ਲਿਊਕ ਜੋਂਗਵੇ ਨੇ 1-1 ਵਿਕਟ ਲਿਆ।

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੂੰ ਪਹਿਲੇ ਹੀ ਮੈਚ ‘ਚ ਵਿਸ਼ਵ ਦੀ 12ਵੀਂ ਰੈਂਕਿੰਗ ਵਾਲੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿੰਬਾਬਵੇ ਦੀ ਟੀਮ 5 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤ ਲਈ 3 ਖਿਡਾਰੀਆਂ ਨੇ ਡੈਬਿਊ ਕੀਤਾ। ਅਭਿਸ਼ੇਕ ਸ਼ਰਮਾ, ਧਰੁਵ ਜੁਰੇਲ ਅਤੇ ਰਿਆਨ ਪਰਾਗ ਨੇ ਆਪਣੀ ਸ਼ੁਰੂਆਤ ਕੀਤੀ।

error: Content is protected !!