
ਬਜ਼ੁਰਗ ਮਾਤਾ ਲਲਿਤਾ ਦੀ ਨੂੰਹ ਮੀਨੂ ਨੇ ਦੱਸਿਆ ਕਿ ਨੋਸਰਬਾਜ ਵੱਲੋਂ ਉਸ ਨੂੰ ਇੱਕ ਬੈਂਕ ਦੀਆਂ ਪੌੜੀਆਂ ਤੇ ਬਿਠਾ ਦਿੱਤਾ ਗਿਆ ਤੇ ਗੱਲਾਂ ਕਰਦੇ ਕਰਦੇ ਉਸ ਕੋਲੋਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਵਿੱਚ ਪਈਆਂ ਬਾਲੀਆਂ ਉਤਰਵਾ ਲਈਆਂ ਤੇ ਆਪਣੇ ਪੱਟ ਤੇ ਰੱਖੇ ਇੱਕ ਕੱਪੜੇ ਦੀ ਪੋਟਲੀ ਵਿੱਚ ਪਾਉਣ ਲਈ ਕਿਹਾ। ਬਜ਼ੁਰਗ ਔਰਤ ਲਲਿਤਾ ਦੀ ਨੂੰਹ ਮੀਨੂ ਅਨੁਸਾਰ ਸ਼ਾਇਦ ਉਸ ਦੀ ਸੱਸ ਲਲਿਤਾ ਨੂੰ ਨੋਸਰਬਾਜ ਵੱਲੋਂ ਇਹ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਉੰਝ ਹੀ ਕਰਦੀ ਰਹੀ ਜਿਵੇਂ ਨੌਸਰਬਾਜ ਕਹਿੰਦਾ ਰਿਹਾ ਤੇ ਕੁਝ ਦੇਰ ਗੱਲਾਂ ਕਰਕੇ ਨੋਸਰਬਾਜ ਅਤੇ ਉਸ ਦੇ ਨਾਲ ਆਈ ਔਰਤ ਉਥੋਂ ਨਿਕਲ ਗਏ।
ਜਦੋਂ ਬਜ਼ੁਰਗ ਮਾਤਾ ਹੋਸ਼ ਵਿੱਚ ਆਈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਸੋਨੇ ਦੇ ਗਹਿਣੇ ਨੋਸਰਬਾਜ ਲੈ ਕੇ ਜਾ ਚੁੱਕਿਆ ਹੈ। ਇਹ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।ਨੋਸਰਬਾਜ ਦੀ ਸ਼ਿਕਾਰ ਹੋਈ ਔਰਤ ਨੇ ਜਦੋਂ ਇਹ ਗੱਲ ਕਰ ਆ ਕੇ ਦੱਸੀ ਤਾਂ ਉਸਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਿੱਥੇ ਥਾਣਾ ਸਿਟੀ ਐਸਐਚ ਓ ਗੁਰਮੀਤ ਸਿੰਘ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਹੀ ਉਹ ਨੋਸਰਬਾਜ ਨੂੰ ਕਾਬੂ ਕਰ ਲੈਣਗੇ।