Skip to content
Sunday, November 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
29
ਕੁੜੀ ਨੂੰ ਭਜਾ ਲੈ ਗਿਆ ਮੁੰਡਾ ਤਾਂ ਕੁੜੀ ਦੇ ਪਰਿਵਾਰ ਵਾਲਿਆ ਨੇ ਸਾੜ੍ਹ ਦਿੱਤਾ ਮੁੰਡੇ ਦਾ ਘਰ, ਅੱਗੋਂ ਕੁੜੀ ਵੀ ਹੋ ਗਈ ਸਿੱਧੀ
Crime
Latest News
National
Politics
Punjab
ਕੁੜੀ ਨੂੰ ਭਜਾ ਲੈ ਗਿਆ ਮੁੰਡਾ ਤਾਂ ਕੁੜੀ ਦੇ ਪਰਿਵਾਰ ਵਾਲਿਆ ਨੇ ਸਾੜ੍ਹ ਦਿੱਤਾ ਮੁੰਡੇ ਦਾ ਘਰ, ਅੱਗੋਂ ਕੁੜੀ ਵੀ ਹੋ ਗਈ ਸਿੱਧੀ
July 29, 2024
Voice of Punjab
ਅੱਜ ਕੱਲ ਨੌਜਵਾਨ ਮੁੰਡੇ ਕੁੜੀਆਂ ਮਾਂ ਬਾਪ ਦੀ ਮਰਜੀ ਤੋਂ ਬਿਨਾਂ ਭੱਜ ਕੇ ਵਿਆਹ ਤਾਂ ਕਰਵਾ ਲੈਂਦੇ ਹਨ। ਪਰ ਬਾਅਦ ਵਿੱਚ ਭੁਗਤਣਾ ਪਰਿਵਾਰ ਨੂੰ ਪੈਂਦਾ ਹੈ। ਜਿਸਦੀ ਤਾਜਾ ਮਿਸਾਲ ਫਿਰੋਜ਼ਪੁਰ ਚ੍ਹ ਦੇਖਣ ਨੂੰ ਮਿਲੀ ਹੈ। ਜਿਥੇ ਇੱਕ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ। ਅਤੇ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਪਟਰੋਲ ਪਾ ਅੱਗ ਲਗਾ ਦਿੱਤੀ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫਿਰੋਜ਼ਪੁਰ ਦੇ ਪਿੰਡ ਨਵਾਂ ਪੀਰਾਂ ਵਾਲਾ ਵਿੱਚ ਪ੍ਰੇਮ ਪ੍ਰਸੰਗ ਦੇ ਚਲਦਿਆਂ ਇੱਕ ਮੁੰਡੇ ਵੱਲੋਂ ਕੁੜੀ ਨੂੰ ਘਰੋਂ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਸਤੋਂ ਬਾਅਦ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਅੱਗ ਲਗਾ ਸਾੜ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੇ ਦੇ ਪਿਤਾ ਬਿੱਟੂ ਨੇ ਦੱਸਿਆ ਕਿ ਉਹ ਡਰਾਈਵਰ ਹੈ। ਅਤੇ ਗੱਡੀ ਲੈਕੇ ਬਾਹਰ ਗਿਆ ਹੋਇਆ ਸੀ। ਜਦ ਉਹ ਵਾਪਿਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਦਾ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ। ਅਤੇ ਉਨ੍ਹਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਹੈ। ਜਿਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਸੀ।
ਅਤੇ ਬੀਤੀ ਰਾਤ ਜਦ ਉਹ ਘਰ ਨਹੀਂ ਸੀ। ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸਦੇ ਘਰ ਆ ਪਹਿਲਾਂ ਪਰਿਵਾਰ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪਟਰੋਲ ਪਾ ਪੂਰਾ ਘਰ ਅੱਗ ਲਗਾ ਸਾੜ ਦਿੱਤਾ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉਸਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਪਵਿੱਤਰ ਬਾਈਬਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਇਥੋਂ ਤੱਕ ਕਿ ਇੱਕ ਕੱਪੜਾ ਤੱਕ ਨਹੀਂ ਬਚਿਆ ਉਨ੍ਹਾਂ ਮੰਗ ਕੀਤੀ ਕਿ ਉਸਦੇ ਘਰ ਨੂੰ ਅੱਗ ਲਗਾਉਣ ਵਾਲੇ ਲੜਕੀ ਪਰਿਵਾਰ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਉਥੇ ਹੀ ਇਸ ਘਟਨਾ ਤੋਂ ਬਾਅਦ ਕੁੜੀ ਦੀ ਵੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਕੁੜੀ ਨੇ ਕਿਹਾ ਕਿ ਉਸਨੇ ਆਪਣੀ ਮਰਜੀ ਨਾਲ ਘਰੋਂ ਭੱਜ ਕੇ ਵਿਆਹ ਕਰਾਇਆ ਹੈ। ਜਿਸ ਵਿੱਚ ਲੜਕੇ ਦੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ। ਜੋ ਉਸਦੇ ਪਰਿਵਾਰ ਵਾਲਿਆਂ ਨੇ ਉਸਦੇ ਸਹੁਰਾ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਘਰ ਨੂੰ ਅੱਗ ਲਗਾਈ ਹੈ। ਇਸ ਲਈ ਉਸਦੇ ਭਰਾਵਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਵੰਤ ਸਿੰਘ ਨੇ ਕਿਹਾ ਕਿ ਲੜਕੇ ਦੇ ਪਰਿਵਾਰ ਦੇ ਬਿਆਨ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਵੀ ਜਰੂਰ ਕੀਤੀ ਜਾਵੇਗੀ।
Post navigation
ਵਿਸ਼ੇਸ਼ ਭਾਈਚਾਰੇ ਦੇ 2 ਨੌਜਵਾਨਾਂ ‘ਤੇ 300 ਰੁਪਏ ਚੋਰੀ ਕਰਨ ਦਾ ਇਲਜ਼ਾਮ ਲਗਾ ਕੇ ਕਾਂਵੜੀਆਂ ਨੇ ਕੀਤੀ ਕੁੱਟਮਾਰ, ਬਚਾਉਣ ਆਈ ਪੁਲਿਸ ਨਾਲ ਵੀ ਧੱਕੇ-ਮੁੱਕੀ
‘ਨਾ ਜਾਣ ਨਾ ਪਹਿਚਾਣ ਮੈਂ ਤੇਰਾ ਮਹਿਮਾਨ’, ਬਿਨ੍ਹਾ ਬੁਲਾਏ ਪੁਲਿਸ ਵਾਲੇ ਪਹੁੰਚੇ ਵਿਆਹ ‘ਚ, ਫਿਰ ਹੋਇਆ ਹਾਈਵੋਲਟੇਜ਼ ਡਰਾਮਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us