Skip to content
Sunday, November 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
29
‘ਨਾ ਜਾਣ ਨਾ ਪਹਿਚਾਣ ਮੈਂ ਤੇਰਾ ਮਹਿਮਾਨ’, ਬਿਨ੍ਹਾ ਬੁਲਾਏ ਪੁਲਿਸ ਵਾਲੇ ਪਹੁੰਚੇ ਵਿਆਹ ‘ਚ, ਫਿਰ ਹੋਇਆ ਹਾਈਵੋਲਟੇਜ਼ ਡਰਾਮਾ
Crime
jalandhar
Latest News
National
Politics
Punjab
‘ਨਾ ਜਾਣ ਨਾ ਪਹਿਚਾਣ ਮੈਂ ਤੇਰਾ ਮਹਿਮਾਨ’, ਬਿਨ੍ਹਾ ਬੁਲਾਏ ਪੁਲਿਸ ਵਾਲੇ ਪਹੁੰਚੇ ਵਿਆਹ ‘ਚ, ਫਿਰ ਹੋਇਆ ਹਾਈਵੋਲਟੇਜ਼ ਡਰਾਮਾ
July 29, 2024
Voice of Punjab
ਜਲੰਧਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਮੁਲਾਜ਼ਮ ਖੁਦ ਹੀ ਬਿਨਾ ਬੁਲਾਏ ਇੱਕ ਸਮਾਗਮ ਵਿੱਚ ਵੜ੍ਹ ਗਏ ਤੇ ਉੱਥੇ ਸ਼ਰਾਬ ਪੀਂਦੇ ਰਹੇ।ਦਰਾਅਸਰ ਜਲੰਧਰ ‘ਚ ਆਪ ਵਿਧਾਇਕ ਰਮਨ ਅਰੋੜਾ ਨੇ ਇੱਕ ਨਿੱਜੀ ਰਿਜ਼ੋਰਟ ‘ਚ ਦਾਖਲ ਹੋ ਕੇ ਪਤਾਰਾ ਥਾਣੇ ਦੇ ਮੁਲਾਜ਼ਮਾਂ ਨੂੰ ਸ਼ਰਾਬ ਪੀਂਦੇ ਫੜਿਆ ਹੈ। ਇਹ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਹਾਈਵੇਅ ‘ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਦੇ ਅੰਦਰ ਸ਼ਰਾਬ ਪੀ ਰਹੇ ਸਨ, ਜਿਥੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਪਰ ਫਿਰ ਵੀ ਉਹ ਬਿਨਾ ਬੁਲਾਏ ਹੀ ਆ ਗਏ।
ਇਸ ਦੌਰਾਨ ਫੜ੍ਹੇ ਗਏ ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਉਹ ਸੁਰੱਖਿਆ ਲਈ ਉਕਤ ਰਿਜ਼ੋਰਟ ‘ਚ ਆਏ ਸਨ। ਉਹਨਾਂ ਨੇ ਕਿਹਾ ਕਿ ਅਸੀਂ ਪੰਜ ਪੁਲਿਸ ਮੁਲਾਜ਼ਮ ਇਥੇ ਆਏ ਹਾਂ। ਇਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਫੜ੍ਹੇ ਗਏ ਏਐਸਆਈ ਨੇ ਅੱਗੇ ਦੱਸਿਆ ਕਿ ਸਾਨੂੰ ਆਦੇਸ਼ ਮਿਲੇ ਸਨ ਕਿ ਵਿਧਾਇਕ ਰਮਨ ਅਰੋੜਾ ਨੇ ਉਕਤ ਪ੍ਰੋਗਰਾਮ ਵਿੱਚ ਆਉਣਾ ਹੈ, ਇਸ ਲਈ ਅਸੀਂ ਇੱਥੇ ਆਏ ਹਾਂ। ਪਰ ਮੌਕੇ ਉੱਤੇ ਮੌਜੂਦ ਵਿਧਾਇਕ ਨੇ ਕਿਹਾ ਕਿ ਮੇਰੀ ਆਪਣੀ ਨਿੱਜੀ ਸੁਰੱਖਿਆ ਹੈ ਅਤੇ ਜੇਕਰ ਮੇਰੀ ਸੁਰੱਖਿਆ ਵਿੱਚ ਵੀ ਆਏ ਸਨ ਤਾਂ ਇਹਨਾਂ ਦੇ ਡਿਊਟੀ ਦੌਰਾਨ ਸ਼ਰਾਬ ਕਿਉਂ ਪੀਤੀ ?
ਇਸ ਦੌਰਾਨ ਮੌਕੇ ‘ਤੇ ਮੌਜੂਦ ‘ਆਪ’ ਵਿਧਾਇਕ ਰਮਨ ਅਰੋੜਾ ਨੇ ਤੁਰੰਤ ਐਸਐਸਪੀ ਅੰਕੁਰ ਗੁਪਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਵਿਧਾਇਕ ਨੇ ਐਸਐਸਪੀ ਗੁਪਤਾ ਨੂੰ ਕਿਹਾ-ਤੁਹਾਡੇ ਪੰਜ ਮੁਲਾਜ਼ਮ ਬਿਨਾਂ ਬੁਲਾਏ ਰਿਜ਼ੋਰਟ ਵਿੱਚ ਆਏ ਹਨ ਅਤੇ ਸ਼ਰਾਬ ਪੀ ਰਹੇ ਹਨ। ਇਹਨਾਂ ਨੇ ਸਟਾਫ਼ ਨੇ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਹੈ। ਜਿਸ ਤੋਂ ਬਾਅਦ ਐੱਸਐੱਸਪੀ ਨੇ ਤੁਰੰਤ ਪਤਾਰਾ ਥਾਣਾ ਇੰਚਾਰਜ ਨੂੰ ਮੌਕੇ ‘ਤੇ ਭੇਜਿਆ ਅਤੇ ਮਾਮਲੇ ‘ਚ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
Post navigation
ਕੁੜੀ ਨੂੰ ਭਜਾ ਲੈ ਗਿਆ ਮੁੰਡਾ ਤਾਂ ਕੁੜੀ ਦੇ ਪਰਿਵਾਰ ਵਾਲਿਆ ਨੇ ਸਾੜ੍ਹ ਦਿੱਤਾ ਮੁੰਡੇ ਦਾ ਘਰ, ਅੱਗੋਂ ਕੁੜੀ ਵੀ ਹੋ ਗਈ ਸਿੱਧੀ
ਨਸ਼ਾ ਤਸਕਰਾਂ ਦੇ ਨਿਸ਼ਾਨੇ ‘ਤੇ ਵਿਦਿਆਰਥੀ, ਨਸ਼ੇ ਦੀ ਲੱਤ ਲਗਾ ਕੇ ਕਰ ਰਹੇ ਜ਼ਿੰਦਗੀ ਖਰਾਬ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us