ਔਰਤ ਦਾ ਗਲ੍ਹਾਂ ਕੱ+ਟ+ਕੇ ਖੇਤਾਂ ‘ਚ ਸੁੱਟੀ ਲਾ+ਸ਼, ਧਾਰਮਿਕ ਸਥਾਨ ‘ਤੇ ਸਕੂਟਰੀ ਖੜੀ ਕਰਕੇ ਮੋਟਰਸਾਈਕਲ ਸਵਾਰ ਨਾਲ ਗਈ ਸੀ ਔਰਤ

ਪਿੰਡ ਗਿੱਲ ’ਚ 14 ਸਾਲ ਦੀ ਇਕ ਬੱਚੀ ਦੀ ਤਲਾਕਸ਼ੁਦਾ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤੇ ਜਾਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਲਾਸ਼ ਪਿੰਡ ਗਿੱਲ ’ਚ ਰੇਲਵੇ ਲਾਈਨਾਂ ਕੋਲੋਂ ਖੇਤਾਂ ’ਚੋਂ ਬਰਾਮਦ ਹੋਈ ਹੈ। ਲੋਕਾਂ ਵੱਲੋਂ ਦੱਸਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ 2 ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ।

ਮ੍ਰਿਤਕਾ ਦੀ ਪਛਾਣ ਸੰਦੀਪ ਕੌਰ (35) ਨਿਵਾਸੀ ਮੁੰਡੀਆਂ ਕਲਾਂ ਵਜੋਂ ਹੋਈ ਹੈ। ਪਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2008 ’ਚ ਬੇਟੀ ਦਾ ਵਿਆਹ ਕੀਤਾ ਸੀ ਅਤੇ 14 ਸਾਲ ਦੀ ਇਕ ਬੱਚੀ ਹੈ। ਬੇਟੀ ਤਲਾਕ ਤੋਂ ਬਾਅਦ ਉਨ੍ਹਾਂ ਕੋਲ ਰਹਿ ਰਹੀ ਸੀ।

ਹਰ ਹਫਤੇ ਵਾਂਗ ਐਤਵਾਰ ਸਵੇਰੇ ਲਗਭਗ 10 ਵਜੇ ਘਰੋਂ ਮਾਡਲ ਟਾਊਨ ਸਥਿਤ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਈ ਸੀ। ਦੁਪਹਿਰ 1.30 ਵਜੇ ਫੋਨ ’ਤੇ ਗੱਲ ਹੋਈ ਤਾਂ ਕੁਝ ਸਮੇਂ ’ਚ ਵਾਪਸ ਮੁੜਨ ਦਾ ਕਿਹਾ ਪਰ 2 ਵਜੇ ਤੱਕ ਵਾਪਸ ਨਾ ਆਉਣ ’ਤੇ ਜਦੋਂ ਮਾਂ ਨੇ ਫੋਨ ਕੀਤਾ ਤਾਂ ਉਸ ਦਾ ਨੰਬਰ ਬੰਦ ਆ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਦੇਰ ਰਾਤ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਬਰਾਮਦ ਕੀਤੀ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਫੋਰੈਂਸਿਕ ਐਕਸਪਰਟ ਦੀ ਮਦਦ ਨਾਲ ਪੁਲਿਸ ਜਾਂਚ ’ਚ ਜੁਟ ਗਈ। ਐੱਸ.ਐੱਚ.ਓ. ਇੰਸਪੈਕਟਰ ਹਰਸ਼ਵੀਰ ਮੁਤਾਬਕ ਔਰਤ ਦੇ ਮੋਬਾਈਲ ਦੀ ਡਿਟੇਲ ਕਢਵਾਈ ਜਾ ਰਹੀ ਹੈ। ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਜਲਦ ਕੇਸ ਹੱਲ ਕਰ ਲਿਆ ਜਾਵੇਗਾ।

error: Content is protected !!