Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
7
ਸੈਮੀਫਾਈਨਲ ‘ਚ ਜਰਮਨੀ ਹੱਥੋਂ ਹਾਰੀ ਭਾਰਤੀ ਹਾਕੀ ਟੀਮ, ਆਖਿਰ ਕੀ ਰਹੀਆਂ ਕਮੀਆਂ? ਕਿਉਂ ਟੁੱਟਿਆ ਸੁਨਿਹਰਾ ਸੁਪਨਾ
Latest News
National
Punjab
Sports
ਸੈਮੀਫਾਈਨਲ ‘ਚ ਜਰਮਨੀ ਹੱਥੋਂ ਹਾਰੀ ਭਾਰਤੀ ਹਾਕੀ ਟੀਮ, ਆਖਿਰ ਕੀ ਰਹੀਆਂ ਕਮੀਆਂ? ਕਿਉਂ ਟੁੱਟਿਆ ਸੁਨਿਹਰਾ ਸੁਪਨਾ
August 7, 2024
Voice of Punjab
ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ਦੇ ਸੈਮੀਫਾਈਨਲ ‘ਚ ਜਰਮਨੀ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਰਮਨੀ ਦੇ ਮਾਰਕੋ ਮਿਲਤਕੋ ਨੇ ਆਖਰੀ ਮਿੰਟ ‘ਚ ਗੋਲ ਕਰਕੇ ਟੀਮ ਇੰਡੀਆ ਤੋਂ ਜਿੱਤ ਖੋਹ ਲਈ। ਇਕ ਸਮੇਂ ਸਕੋਰ 2-2 ਨਾਲ ਬਰਾਬਰ ਸੀ। ਪਰ ਉਸਦੇ ਗੋਲ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਹਾਕੀ ਟੀਮ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਦੀ ਟੀਮ ਨਾਲ ਭਿੜੇਗੀ।ਭਾਰਤ ਨੂੰ ਮੈਚ ਦੀ ਸ਼ੁਰੂਆਤ ‘ਚ ਕਈ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਟੀਮ ਨੂੰ ਸਫਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਸੱਤਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਪ੍ਰੀਤ ਸਿੰਘ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਪੈਨਲਟੀ ਕਾਰਨਰ ਤੋਂ ਜ਼ਬਰਦਸਤ ਅੰਦਾਜ਼ ਵਿੱਚ ਗੋਲ ਕੀਤਾ। ਫਿਰ ਭਾਰਤੀ ਹਾਕੀ ਟੀਮ ਨੇ ਪਹਿਲੇ ਕੁਆਰਟਰ ਵਿੱਚ 1-0 ਦੀ ਬੜ੍ਹਤ ਬਣਾਈ ਰੱਖੀ।
ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਜਰਮਨੀ ਲਈ ਗੋਂਜ਼ਾਲੋ ਪੇਲੇਟ ਨੇ ਗੋਲ ਕਰਕੇ ਮੈਚ ਵਿੱਚ ਸਕੋਰ 1-1 ਕਰ ਦਿੱਤਾ। ਗੋਂਜਾਲੋ ਨੇ 18ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਥੋੜ੍ਹੀ ਦੇਰ ਬਾਅਦ 27ਵੇਂ ਮਿੰਟ ਵਿੱਚ ਕ੍ਰਿਸਟੋਫਰ ਰੂਡ ਨੇ ਜਰਮਨੀ ਲਈ ਗੋਲ ਕਰ ਦਿੱਤਾ। ਇਸ ਨਾਲ ਜਰਮਨੀ ਨੇ ਮੈਚ ਵਿੱਚ 2-1 ਦੀ ਬੜ੍ਹਤ ਬਣਾ ਲਈ। ਦੂਜਾ ਕੁਆਟਰ ਪੂਰੀ ਤਰ੍ਹਾਂ ਜਰਮਨੀ ਦੇ ਨਾਂ ਰਿਹਾ। ਭਾਰਤੀ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ। ਪਰ ਗੋਲ ਨਹੀਂ ਹੋ ਸਕਿਆ
ਤੀਜੇ ਕੁਆਰਟਰ ਵਿੱਚ ਭਾਰਤੀ ਹਾਕੀ ਟੀਮ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਜਰਮਨ ਡਿਫੈਂਸ ਨੂੰ ਲਗਾਤਾਰ ਘੇਰਨ ਦੀ ਕੋਸ਼ਿਸ਼ ਕੀਤੀ। ਸਾਰੇ ਖਿਡਾਰੀ ਇਕਜੁੱਟ ਹੋ ਕੇ ਖੇਡੇ। ਸਾਰੇ ਭਾਰਤੀ ਖਿਡਾਰੀ ਚਾਹੁੰਦੇ ਸਨ ਕਿ ਟੀਮ ਕਿਸੇ ਤਰ੍ਹਾਂ ਸਕੋਰ ਬਰਾਬਰ ਕਰ ਲਵੇ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਕੁਆਰਟਰ ‘ਚ ਭਾਰਤੀ ਟੀਮ ਜਰਮਨ ਟੀਮ ‘ਤੇ ਹਾਵੀ ਰਹੀ ਅਤੇ ਵਿਰੋਧੀ ਟੀਮ ਨੂੰ ਇਕ ਵੀ ਮੌਕਾ ਨਹੀਂ ਦਿੱਤਾ। ਭਾਰਤੀ ਟੀਮ ਨੇ ਚੌਥੇ ਕੁਆਰਟਰ ਦੀ ਸਮਾਪਤੀ ਤੋਂ ਕੁਝ ਮਿੰਟ ਪਹਿਲਾਂ ਹੀ ਗੋਲ ਸਵੀਕਾਰ ਕਰ ਲਿਆ। ਜਰਮਨੀ ਲਈ ਮਾਰਕੋ ਮਿਲਟਕੋ ਨੇ 54ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਕਾਰਨ ਇਕ ਵਾਰ ਫਿਰ ਲੀਡ ਜਰਮਨੀ ਦੇ ਹਿੱਸੇ ਗਈ ਅਤੇ ਜਰਮਨੀ ਨੇ ਇਹ ਮੈਚ 3-2 ਨਾਲ ਜਿੱਤ ਲਿਆ। ਭਾਰਤ ਦੀ ਹਾਰ ਦੇ ਕਈ ਕਾਰਨ ਰਹੇ ਲੇਕਿਨ ਸਭ ਤੋਂ ਵੱਡਾ ਕਾਰਨ ਸੀ ਕਿ ਟੀਮ ਮੈਚ ਦੇ ਦੌਰਾਨ ਮਿਲੇ ਕਈ ਮੌਕੇ ਭੁਨਾ ਨਹੀਂ ਸਕੀ।
ਭਾਰਤ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ, ਇਸ ਦੇ ਨਾਲ ਹੀ ਗੋਲ ਕਰਨ ਦੇ ਕਈ ਮੌਕੇ ਵੀ ਹੱਥੋਂ ਗੁਆ ਲਏ।ਭਾਰਤ ਨੂੰ ਹੁਣ ਟੋਕੀਓ ਓਲੰਪਿਕ ਵਾਂਗ ਕਾਂਸੇ ਦਾ ਮੈਡਲ ਜਿੱਤਣ ਲਈ ਪਹਿਲਾਂ ਟੀਮ ਨੂੰ ਇਕਜੁੱਟ ਕਰਨਾ ਪਵੇਗਾ।ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹਮਲਾਵਰ ਅੰਦਾਜ਼ ਵਿੱਚ ਖੇਡ ਦੀ ਸ਼ੁਰੂਆਤ ਕਰਕੇ ਸੱਤਵੇਂ ਮਿੰਟ ਵਿੱਚ ਗੋਲ ਕਰਕੇ, ਅੱਗੇ ਹੋ ਗਿਆ।ਇਹ ਗੋਲ ਕਰਨ ਵਾਲੇ ਸਨ, ਹਰਮਨਪ੍ਰੀਤ ਸਿੰਘ। ਉਨ੍ਹਾਂ ਨੇ ਛੇਵੇਂ ਪੈਨਲਟੀ ਕਾਰਨਰ ਉੱਤੇ ਇਹ ਗੋਲ ਕੀਤਾ।ਇਸ ਦੌਰਾਨ ਭਾਰਤ ਦੀ ਖੇਡ ਨੂੰ ਦੇਖ ਕੇ ਲੱਗ ਰਿਹਾ ਸੀ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਮੈਡਲ ਜਿੱਤਣ ਲਈ ਜਿਸ ਤਰ੍ਹਾਂ ਖੇਡਿਆ ਜਾ ਰਿਹਾ ਸੀ, ਉਸੇ ਨੂੰ ਦੁਹਰਾਇਆ ਜਾ ਰਿਹਾ ਹੈ।ਭਾਰਤ ਨੇ ਤੀਜੇ ਕੁਆਰਟਰ ਵਿੱਚ ਵਾਪਸੀ ਦਾ ਭਰਭੂਰ ਯਤਨ ਕੀਤਾ ਅਤੇ 2-2 ਗੋਲ ਨਾਲ ਬਰਾਬਰੀ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਭਾਰਤ ਨੂੰ ਇਸ ਦੌਰਾਨ ਅੱਗੇ ਵਧਣ ਦੇ ਵੀ ਕਈ ਮੌਕੇ ਮਿਲੇ ਪਰ ਇਨ੍ਹਾਂ ਦਾ ਫਾਇਦਾ ਨਹੀਂ ਚੁੱਕਿਆ ਜਾ ਸਕਿਆ।
Post navigation
ਦਿਨ ਚੜ੍ਹਦੇ ਹੀ ਪੰਜਾਬ ਮੌਸਮ ਨੇ ਬਦਲਿਆ ਮਿਜ਼ਾਜ, ਕਈ ਸ਼ਹਿਰਾਂ ਚ ਪਏ ਮੀਂਹ ਨਾਲ ਮਿਲੀ ਰਾਹਤ, ਕੀ ਹੈ ਤੁਹਾਡੇ ਸ਼ਹਿਰ ਦਾ ਹਾਲ?
ਘਰਦਿਆਂ ਤੋਂ ਚੋਰੀ ਕਰਵਾਇਆ ਸੀ ਵਿਆਹ, ਪਰਿਵਾਰ ਵਾਲਿਆਂ ਦੀ ਧਮਕੀਆਂ ਤੋਂ ਪਰੇਸ਼ਾਨ ਕੁੜੀ ਹੋਈ ਮਾਨਸਿਕ ਰੋਗੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us