ਡੇਰਾ ਮੁਖੀ ਦੇ ਦੇਹਾਂਤ ਤੋਂ ਬਾਅਦ ਗੱਦੀ ਨੂੰ ਲੈਕੇ ਪਿਆ ਖਿਲਾਰਾ, ਬਾਬੇ ਦੇ ਪਰਿਵਾਰ ਤੇ ਗੱਦੀ ਦਾ ਦਾਅਵਾ ਕਰਨ ਵਾਲੇ ‘ਚ ਫਸੇ ਪੇਚ, ਇੰਟਰਨੈੱਟ ਬੰਦ

ਡੇਰਾ ਮੁਖੀ ਦੇ ਦੇਹਾਂਤ ਤੋਂ ਬਾਅਦ ਗੱਦੀ ਨੂੰ ਲੈਕੇ ਪਿਆ ਖਿਲਾਰਾ, ਬਾਬੇ ਦੇ ਪਰਿਵਾਰ ਤੇ ਗੱਦੀ ਦਾ ਦਾਅਵਾ ਕਰਨ ਵਾਲੇ ‘ਚ ਫਸੇ ਪੇਚ, ਇੰਟਰਨੈੱਟ ਬੰਦ


ਸਿਰਸਾ (ਵੀਓਪੀ ਬਿਊਰੋ) ਸਿਰਸਾ ਦੇ ਡੇਰਾ ਜਗਮਾਲਵਾਲੀ ‘ਚ ਡੇਰਾ ਮੁਖੀ ਸੰਤ ਬਹਾਦਰ ਚੰਦ ਵਕੀਲ ਸਾਹਿਬ ਦੇ ਦੇਹਾਂਤ ਤੋਂ ਬਾਅਦ ਡੇਰੇ ਵਿਚਲਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਡੇਰੇ ਦੀ ਗੱਦੀ ਨੂੰ ਲੈਕੇ ਡੇਰੇ ਵਿੱਚ ਜੰਗ ਸ਼ੁਰੂ ਹੋ ਗਈ ਹੈ। ਭਖੇ ਹੋਏ ਮਾਹੌਲ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸਿਰਸਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਅੱਜ ਦਾ ਦਿਨ ਇਸ ਲਈ ਵੀ ਖਾਸ ਹੈ ਕਿਉਂਕਿ ਅੱਜ ਹੀ ਸਮਾਗਮ ਦੌਰਾਨ ਨਵੇਂ ਡੇਰਾ ਮੁਖੀ ਦਾ ਐਲਾਨ ਕੀਤਾ ਜਾਵੇਗਾ।

ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਅੱਜ ਸ਼ਾਮ 5 ਵਜੇ ਤੋਂ ਕੱਲ੍ਹ ਰਾਤ 12 ਵਜੇ ਤੱਕ ਬੰਦ ਕਰ ਦਿੱਤਾ ਹੈ। ਇਸ ਸਬੰਧੀ ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਹੁਕਮ ਜਾਰੀ ਕੀਤੇ ਹਨ ਤੇ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ।


ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਡੇਰਾ ਜਗਮਾਲਵਾਲੀ ਵਿੱਚ ਗੁਰੂ ਗੱਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਪਿਛਲੇ ਦਿਨੀਂ ਡੇਰਾ ਜਗਮਾਲਵਾਲੀ ਦੇ ਮੁਖੀ ਸੰਤ ਬਹਾਦਰ ਚੰਦ ਵਕੀਲ ਸਾਹਿਬ ਦਾ ਦੇਹਾਂਤ ਹੋ ਗਿਆ ਸੀ। ਸੰਤ ਬਹਾਦਰ ਚੰਦ ਵਕੀਲ ਸਾਹਿਬ ਦੀ ਮ੍ਰਿਤਕ ਦੇਹ ਡੇਰਾ ਜਗਮਾਲਵਾਲੀ ਵਿਖੇ ਪਹੁੰਚਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਕੱਲ੍ਹ ਮਹਾਰਾਜ ਦੀ ਅੰਤਿਮ ਅਰਦਾਸ ਭਾਵ ਸ਼ਰਧਾਂਜਲੀ ਸਭਾ ਹੈ, ਅਤੇ ਗੱਦੀ ਸੌਂਪੀ ਜਾ ਸਕਦੀ ਹੈ।

ਹਰਿਆਣਾ ‘ਚ ਡੇਰਾ ਜਗਮਾਲਵਾਲੀ ਮਾਮਲੇ ‘ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇ। ਕੱਲ੍ਹ ਡੇਰਾ ਮੁਖੀ ਦੀ ਰਸਮ ਪੱਗੜੀ ਦੌਰਾਨ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਗੱਦੀ ਦਾ ਵਾਰਿਸ ਹੋਣ ਦਾ ਦਾਅਵਾ ਕਰਨ ਵਾਲੇ ਸ਼ਖਸ ਨੇ HC ‘ਚ ਪਟੀਸ਼ਨ ਪਾਈ ਹੋਈ ਹੈ। 31 ਜੁਲਾਈ ਨੂੰ ਡੇਰਾ ਮੁਖੀ ਦੇ ਦੇਹਾਂਤ ਤੋਂ ਬਾਅਦ ਹਿੰਸਕ ਵਿਵਾਦ ਹੋਇਆ ਸੀ।

ਇਲਜ਼ਾਮ ਹਨ ਕਿ ਸਮਾਗਮ ‘ਚ 3 ਲੱਖ ਲੋਕ ਪਹੁੰਚਣਗੇ ਅਤੇ ਇਸ ਦੌਰਾਨ ਕੋਈ ਹਿੰਸਕ ਘਟਨਾ ਵਾਪਰ ਸਕਦੀ ਹੈ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਸਬੰਧੀ ਜਵਾਬ ਮੰਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਡੇਰਾ ਮੁਖੀ ਦੇ ਪਰਿਵਾਰ ਅਤੇ ਮੈਨੇਜਰ ਦੇ ਭਤੀਜੇ ਵਿਚਾਲੇ ਵਿਵਾਦ ਚੱਲ ਰਿਹਾ ਹੈ। ਡੇਰੇ ਦੀ 1200 ਤੋਂ 1500 ਕਰੋੜ ਦੀ ਸੰਪਤੀ ਹੈ ਅਤੇ ਇਸ ਨਾਲ ਲੱਖਾਂ ਲੋਕ ਜੁੜੇ ਹੋਏ ਹਨ।

error: Content is protected !!