Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
8
ਫਲਾਪ ਫਿਲਮਾਂ ਤੋਂ ਅੱਕਿਆ ਅਕਸ਼ੈ ਕੁਮਾਰ, ਹਾਜੀ ਅਲੀ ਦਰਗਾਹ ਜਾ ਕੇ ਮੰਗੀ ਹਿੱਟ ਫਿਲਮ ਲਈ ਮੰਨਤ, ਦਾਨ ਕੀਤੇ 1.21 ਕਰੋੜ ਰੁਪਏ
Delhi
Entertainment
jalandhar
Latest News
National
Punjab
ਫਲਾਪ ਫਿਲਮਾਂ ਤੋਂ ਅੱਕਿਆ ਅਕਸ਼ੈ ਕੁਮਾਰ, ਹਾਜੀ ਅਲੀ ਦਰਗਾਹ ਜਾ ਕੇ ਮੰਗੀ ਹਿੱਟ ਫਿਲਮ ਲਈ ਮੰਨਤ, ਦਾਨ ਕੀਤੇ 1.21 ਕਰੋੜ ਰੁਪਏ
August 8, 2024
Voice of Punjab
ਫਲਾਪ ਫਿਲਮਾਂ ਤੋਂ ਅੱਕਿਆ ਅਕਸ਼ੈ ਕੁਮਾਰ, ਹਾਜੀ ਅਲੀ ਦਰਗਾਹ ਜਾ ਕੇ ਮੰਗੀ ਹਿੱਟ ਫਿਲਮ ਲਈ ਮੰਨਤ, ਦਾਨ ਕੀਤੇ 1.21 ਕਰੋੜ ਰੁਪਏ
ਮੁੰਬਈ (ਵੀਓਪੀ ਬਿਊਰੋ) ਬਾਲੀਵੁੱਡ ਸੁਪਰ ਸਟਾਰ ਅਕਸ਼ੈ ਕੁਮਾਰ ਇਨ ਦਿਨੀ ਕਾਫੀ ਸੁਰਖੀਆ ਵਿੱਚ ਹਨ। ਜੀ ਹਾਂ ਇਹ ਸੁਰਖੀਆ ਕੋਈ ਉਹਨਾਂ ਦੀ ਨਵੀਂ ਆਉਣ ਵਾਲੀ ਫਿਲਮ ਕਰਕੇ ਨਹੀਂ ਹੈ, ਇਹ ਸੁਰਖੀਆਂ ਹਨ ਉਹਨਾਂ ਵੱਲੋਂ ਇੱਕ ਦਰਗਾਹ ‘ਤੇ ਜਾ ਕੇ ਨਤਮਸਤਕ ਹੋਣ ਤੋਂ ਬਾਅਦ ਦੀਆਂ। ਦਰਅਸਲ ਅਕਸ਼ੈ ਕੁਮਾਰ ਦੀਆਂ ਪਿਛਲੇ ਕੁਝ ਸਮੇਂ ਤੋਂ ਫਿਲਮਾਂ ਬਾਕਸ ਆਫਿਸ ‘ਤੇ ਕੋਈ ਕਮਾਲ ਨਹੀਂ ਕਰ ਰਹੀਆਂ ਹਨ। ਇਸ ਦੌਰਾਨ ਅਕਸ਼ੈ ਕੁਮਾਰ ਨੂੰ ਕਾਫੀ ਵੱਡੇ ਪੱਧਰ ‘ਤੇ ਨੁਕਸਾਨ ਵੀ ਹੋਏ ਹਨ।
ਉਹਨਾਂ ਦੀਆਂ ਕਾਫੀ ਵੱਡੇ ਬਜਟ ਦੀਆਂ ਫਿਲਮਾਂ ਮੁੰਦੇ ਮੂੰਹ ਬਾਕਸ ਆਫਿਸ ‘ਤੇ ਡਿੱਗੀਆਂ ਹਨ। ਜਿਨਾਂ ਵਿੱਚੋਂ ‘ਵੱਡੇ ਮੀਆਂ ਛੋਟੇ ਮੀਆਂ’ ਅਤੇ ਸਿਰਫਿਰੇ ਪ੍ਰਮੁੱਖ ਫਿਲਮਾਂ ਹਨ। ਹਾਲਾਂਕਿ ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਵੱਲੋਂ ਅਕਸ਼ੈ ਕੁਮਾਰ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਕਦੇ ਪੀਐੱਮ ਮੋਦੀ ਦੀ ਅੰਬਾਂ ਵਾਲੀ ਇੰਟਰਵਿਊ ਅਤੇ ਕਦੇ ਕੋਈ ਹੋਰ ਕਾਰਨ ਕਰਕੇ ਹੀ ਅਕਸ਼ੈ ਕੁਮਾਰ ਸੁਰਖੀਆਂ ਵਿੱਚ ਸਨ। ਅੱਜ ਅਕਸ਼ੈ ਕੁਮਾਰ ਸੁਰਖੀਆਂ ਵਿੱਚ ਹਨ ਮੁੰਬਈ ਦੀ ਵਿਸ਼ਵ ਪ੍ਰਸਿੱਧ ਦਰਗਾਹ ਹਾਜੀ ਅਲੀ ਪਹੁੰਚਣ ਕਰਕੇ।
ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ‘ਖੇਲ ਖੇਲ ਮੇ’ ਦੀ ਪ੍ਰਮੋਸ਼ਨ ਲਈ ਤੇ ਫਿਲਮ ਦੀ ਸਫਲਤਾ ਲਈ ਹਾਜੀ ਅਲੀ ਦਰਗਾਹ ਜਾ ਕੇ ਕਾਮਨਾ ਮੰਗੀ। ਇਸ ਦੌਰਾਨ ਅਕਸ਼ੈ ਕੁਮਾਰ ਨੇ ਦਰਗਾਹ ‘ਤੇ ਚਾਦਰ ਚੜਾਈ ਅਤੇ ਉਸਦੇ ਨਾਲ ਹੀ ਅਕਸ਼ੈ ਕੁਮਾਰ ਨੇ ਇਕ ਕਰੋੜ 21 ਲੱਖ ਰੁਪਏ ਦਰਗਾਹ ਦੀ ਮੁਰੰਮਤ ਲਈ ਵੀ ਭੇਟ ਕੀਤੇ। ਹਾਲਾਂਕਿ ਇਸ ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਅਕਸ਼ੈ ਕੁਮਾਰ ਦਾ ਕਾਫੀ ਵਿਰੋਧ ਵੀ ਹੋ ਰਿਹਾ।
ਕੁਝ ਸੋਸ਼ਲ ਮੀਡੀਆ ਦੇ ਦੀਵਾਨੇ ਅਕਸ਼ੈ ਕੁਮਾਰ ਨੂੰ ਹਿੰਦੂ ਵਿਰੋਧੀ ਤੱਕ ਕਹਿਣ ਲੱਗ ਪਏ ਹਨ ਅਤੇ ਕੁਝ ਲੋਕ ਅਕਸ਼ੈ ਕੁਮਾਰ ਨੂੰ ਕਹਿ ਰਹੇ ਨੇ ਕਿ ਕਰੋੜ ਰੁਪਿਆ ਜੋ ਉਹਨਾਂ ਨੇ ਦਰਗਾਹ ਦਿੱਤਾ ਹੈ ਉਸ ਤੋਂ ਚੰਗਾ ਸੀ ਕਿ ਉਹ ਕੋਈ ਹੋਸਪਿਟਲ ਜਾਂ ਸਕੂਲ ਦਾ ਨਿਰਮਾਣ ਕਰਦੇ। ਪਰ ਜੋ ਵੀ ਹੈ ਅਕਸ਼ੈ ਕੁਮਾਰ ਨੇ ਦਰਗਾਹ ‘ਤੇ ਜਾ ਕੇ ਅਤੇ ਦਾਨ ਕਰ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ।
Post navigation
ਸਨਕੀ ਪ੍ਰੇਮੀ ਨੇ ਆਪਣੀ 45 ਸਾਲਾਂ ਪ੍ਰੇਮਿਕਾ ਦਾ ਕੀਤਾ ਕ+ਤ+ਲ, ਬੱਚੇ ਵੱਡੇ ਹੋਣ ਕਾਰਨ ਗੱਲ ਕਰਨ ਤੋਂ ਕਰ ਰਹੀ ਸੀ ਮਨ੍ਹਾ
ਵਿਦੇਸ਼ ਭੇਜਣ ਦੇ ਨਾਂਅ ‘ਤੇ ਮਾਰ ਲਈ ਸਾਢੇ 6 ਕਰੋੜ ਰੁਪਏ ਦੀ ਠੱਗੀ, ਜਿਹੜਾ ਆਉਂਦਾ ਫੜਾ ਦਿੰਦੇ ਸੀ ਨਕਲੀ ਵੀਜ਼ਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us