ਸੁਹਾਗਰਾਤ ਨੂੰ ਕਮਰੇ ‘ਚ ਗਈ ਲਾੜੀ, ਲਾੜੇ ਨੇ ਕਰ ਦਿੱਤੀ ਸ਼ਰਮਨਾਕ ਹਰਕਤ, ਲਾੜੀ ਦੀ ਕੁਝ ਹੀ ਘੰਟੇ ਬਾਅਦ ਮੌ+ਤ

ਕਰਨਾਟਕ (Karnataka) ਦੇ ਕੋਲਾਰ ਵਿਚ ਇਕ ਲਾੜਾ ਆਪਣੀ ਲਾੜੀ ਨਾਲ ਵਿਆਹ ਕਰਵਾ ਕੇ ਘਰ ਪਰਤਿਆ। ਰਸਮਾਂ ਤੋਂ ਬਾਅਦ ਸੁਹਾਗਰਾਤ ਦਾ ਸਮਾਂ ਆ ਗਿਆ। ਜਿਵੇਂ ਹੀ ਲਾੜਾ-ਲਾੜੀ ਬੈੱਡਰੂਮ ‘ਚ ਗਏ ਤਾਂ ਉਨ੍ਹਾਂ ਦਾ ਆਪਸ ‘ਚ ਝਗੜਾ ਹੋ ਗਿਆ। ਦੋਵਾਂ ਨੇ ਇਕ ਦੂਜੇ ਨੂੰ ਇੰਨਾ ਕੁੱਟਿਆ ਕਿ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।ਪਰਿਵਾਰ ਵਾਲੇ ਤੁਰਤ ਦੋਵਾਂ ਨੂੰ ਹਸਪਤਾਲ ਲੈ ਗਏ। ਪਰ ਇਲਾਜ ਦੌਰਾਨ ਲਾੜੀ ਦੀ ਮੌਤ ਹੋ ਗਈ। ਜਦਕਿ ਲਾੜੇ ਦਾ ਇਲਾਜ ਜਾਰੀ ਹੈ। ਇਹ ਘਟਨਾ ਕੇਜੀਐਫ ਤਾਲੁਰਾ ਦੇ ਚੰਬਰਾਸਨਹੱਲੀ ਇਲਾਕੇ ਵਿੱਚ ਵਾਪਰੀ। ਨਵੀਨ ਅਤੇ ਲਿਕਿਤਾ ਦਾ ਵਿਆਹ 7 ਅਗਸਤ ਨੂੰ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਨਵੀਨ, ਲਿਕਿਤਾ ਨਾਲ ਵਿਆਹ ਕਰਵਾ ਕੇ ਆਪਣੇ ਘਰ ਲੈ ਆਇਆ। ਸ਼ਾਮ ਨੂੰ ਬਰਾਤ ਪਰਤੀ। ਦੁਲਹਨ ਲਿਕਿਤਾ ਦਾ ਸਵਾਗਤ ਹੋਇਆ। ਪਰ ਜਿਵੇਂ ਹੀ ਉਹ ਦੋਵੇਂ ਵਿਆਹ ਦੀ ਰਾਤ ਲਈ ਕਮਰੇ ਵਿੱਚ ਗਏ। ਕਮਰੇ ਵਿੱਚੋਂ ਚੀਕਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ।

ਇਹ ਸੁਣ ਕੇ ਪਰਿਵਾਰਕ ਮੈਂਬਰ ਵੀ ਸਹਿਮ ਗਏ। ਉਹ ਦਰਵਾਜ਼ਾ ਖੜਕਾਉਣ ਲੱਗੇ, ਪਰ ਦਰਵਾਜ਼ਾ ਨਾ ਖੋਲ੍ਹਿਆ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦੇ ਹਾਲਾਤ ਦੇਖ ਪਰਿਵਾਰਕ ਮੈਂਬਰ ਦੰਗ ਰਹਿ ਗਏ। ਜੋੜਾ ਖੂਨ ਨਾਲ ਲੱਥਪੱਥ ਪਿਆ ਸੀ। ਚੀਜ਼ਾਂ ਇਧਰ-ਉਧਰ ਖਿੱਲਰੀਆਂ ਪਈਆਂ ਸਨ। ਤੁਰੰਤ ਦੋਵਾਂ ਨੂੰ ਇਲਾਜ ਲਈ ਕੇਜੀਐਫ ਹਸਪਤਾਲ ਲਿਜਾਇਆ ਗਿਆ। ਲਾੜੀ ਲਿਕਿਤਾ ਦੀ ਇੱਥੇ ਮੌਤ ਹੋ ਗਈ। ਲਾੜੇ ਨਵੀਨ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਇਹ ਲੜਾਈ ਕਿਉਂ ਹੋਈ, ਇਸ ਬਾਰੇ ਅਜੇ ਤੱਕ ਸਪੱਸ਼ਟ ਤੌਰ ਉਤੇ ਪਤਾ ਨਹੀਂ ਲੱਗ ਸਕਿਆ ਹੈ, ਪਰ ਕਿਆਸ ਲਗਾਏ ਜਾ ਰਹੇ ਹਨ ਕਿ ਨਵੀਨ ਸ਼ਰਾਬ ਦੇ ਨਸ਼ੇ ਵਿਚ ਸੀ। ਸ਼ਾਇਦ ਇਸ ਮੁੱਦੇ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਹੋਵੇਗੀ।

ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਇਹ ਲਕਿਤਾ ਅਤੇ ਨਵੀਨ ਦੀ ਲਵ ਮੈਰਿਜ ਹੋਈ ਸੀ। ਦੋਵਾਂ ਦਾ ਪਹਿਲਾਂ ਤੋਂ ਅਫੇਅਰ ਸੀ। ਫਿਰ ਵਿਆਹ 7 ਅਗਸਤ ਨੂੰ ਹੋਇਆ। ਪਰ ਵਿਆਹ ਦੇ ਕੁਝ ਘੰਟਿਆਂ ਅੰਦਰ ਹੀ ਲਾੜੀ ਦੀ ਮੌਤ ਹੋ ਜਾਣ ਕਾਰਨ ਸੋਗ ਫੈਲ ਗਿਆ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!