ਡੀਸੀਪੀ ਦਵਾਰਕਾ ਅਨੁਸਾਰ 3 ਅਗਸਤ ਨੂੰ ਔਰਤ ਨੇ ਆਪਣੇ ਘਰ ਵਿੱਚ ਚੋਰੀ ਦੀ ਸੂਚਨਾ ਦਿੱਤੀ ਸੀ। ਦੱਸਿਆ ਗਿਆ ਕਿ 2 ਅਗਸਤ ਨੂੰ ਸਵੇਰੇ 8 ਤੋਂ 3 ਵਜੇ ਦੇ ਦਰਮਿਆਨ ਕਿਸੇ ਨੇ ਉਸ ਦੇ ਘਰੋਂ ਸੋਨੇ ਦੀਆਂ ਦੋ ਚੇਨੀਆਂ, ਸੋਨੇ ਦੀਆਂ ਵਾਲੀਆਂ ਅਤੇ ਇੱਕ ਸੋਨੇ ਦੀ ਮੁੰਦਰੀ ਚੋਰੀ ਕਰ ਲਈ। ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਪੁਲਸ ਨੇ ਦੇਖਿਆ ਕਿ ਨਾ ਤਾਂ ਕੋਈ ਘਰ ਅੰਦਰ ਵੜਿਆ ਅਤੇ ਨਾ ਹੀ ਬਾਹਰ ਨਿਕਲਿਆ। ਇਸ ਤੋਂ ਬਾਅਦ ਪੁਲਸ ਨੂੰ ਸ਼ੱਕ ਹੋਇਆ ਕਿ ਘਰ ‘ਚ ਹੀ ਕਿਸੇ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਜਾਂਚ ਕਰਨ ‘ਤੇ ਪਤਾ ਲੱਗਾ ਕਿ ਔਰਤ ਦਾ ਨਾਬਾਲਗ ਪੁੱਤਰ ਚੋਰੀ ਦੀ ਘਟਨਾ ਤੋਂ ਬਾਅਦ ਲਾਪਤਾ ਸੀ। ਫਿਰ ਟੀਮ ਨੇ ਉਸ ਬਾਰੇ ਜਾਣਕਾਰੀ ਇਕੱਠੀ ਕੀਤੀ। ਸਕੂਲ ਵਿੱਚ ਉਸ ਦੇ ਨਾਲ ਪੜ੍ਹਣ ਵਾਲੇ ਦੋਸਤਾਂ ਤੋਂ ਪੁੱਛਗਿੱਛ ਕੀਤੀ। ਫਿਰ ਪਤਾ ਲੱਗਾ ਕਿ ਉਸ ਨੇ ਨਵਾਂ ਆਈਫੋਨ ਖਰੀਦਿਆ ਹੈ।