ਟੈਕਸੀ ਡਰਾਈਵਰ ਨੂੰ ਲੁਟੇਰਿਆਂ ਨੇ ਮਾਰੀ ਗੋ+ਲੀ,ਮਰ+ਨ ਤੋਂ ਪਹਿਲਾ ਘਰਵਾਲੀ ਨੂੰ ਕਹਿੰਦਾ,’ਪਿੰਕੀ ਮੈਨੂੰ ਬਚਾ ਲੇ , ਮੈਂ ਮਰ+ਨ ਵਾਲਾ”

ਸਮਰਾਲਾ ਬਾਈਪਾਸ ‘ਤੇ ਆਪਣੀ ਆਲਟੋ ਟੈਕਸੀ ‘ਚ ਸਵਾਰੀਆਂ ਲੈ ਕੇ ਦਿਗੜ੍ਹ ਤੋਂ ਲੁਧਿਆਣਾ ਜਾ ਰਹੇ ਟੈਕਸੀ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਟੈਕਸੀ ਚੋਰੀ ਕਰਕੇ ਭੱਜ ਗਿਆ। ਸਮਰਾਲਾ ਪੁਲਿਸ ਨੇ ਅੱਜ ਤੜਕੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰਿਆਓਂ ਨੇੜਿਓਂ ਇੱਕ ਨੌਜਵਾਨ ਡਰਾਈਵਰ ਦੀ ਲਾਸ਼ ਬਰਾਮਦ ਕੀਤੀ ਹੈ। ਜਿਸ ‘ਤੇ ਕਈ ਗੋਲੀਆਂ ਲੱਗੀਆਂ। ਸਮਰਾਲਾ ਪੁਲੀਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਚੰਡੀਗੜ੍ਹ ਵਜੋਂ ਹੋਈ, ਜੋ ਕਿ ਆਲਟੋ ਟੈਕਸੀ ਡਰਾਈਵਰ ਹੈ। ਮ੍ਰਿਤਕ ਟੈਕਸੀ ਡਰਾਈਵਰ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਡਰਾਈਵਰ ਦੀ ਆਲਟੋ ਕਾਰ ਚੋਰੀ ਕਰਕੇ ਲੈ ਗਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਸਮਰਾਲਾ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੌਕੇ ‘ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਰਵੀ ਕੁਮਾਰ ਤਿੰਨ-ਚਾਰ ਮਹੀਨਿਆਂ ਤੋਂ ਟੈਕਸੀ ਚਲਾ ਰਿਹਾ ਸੀ।  ਰਾਤ ਨੂੰ ਮੇਰੇ ਲੜਕੇ ਨੇ ਮੈਨੂੰ ਦੱਸਿਆ ਕਿ ਮੈਂ ਚੰਡੀਗੜ੍ਹ ਤੋਂ ਲੁਧਿਆਣੇ ਲਈ ਰਾਈਡ ਲੈ ਲਈ ਹੈ।

ਅਸੀਂ ਲੁਧਿਆਣਾ ਜਾ ਰਹੇ ਹਾਂ। ਇਸ ਤੋਂ ਬਾਅਦ ਤੜਕੇ ਫਿਰ ਫੋਨ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੇ ਪਿਤਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਤੋਂ ਬਾਅਦ ਅਸੀਂ ਡਰ ਗਏ। ਮ੍ਰਿਤਕ ਰਵੀ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਮ੍ਰਿਤਕ ਦੀ ਪਤਨੀ ਨੇ ਰੋ-ਰੋ ਕੇ ਪੂਰੀ ਕਹਾਣੀ ਸੁਣਾਈ ਹੈ ਕਿਹਾ ਕਿ ਉਸਦੇ ਪਤੀ ਨੇ ਫੋਨ ਤੇ ਕਿਹਾ ਇਹਨਾਂ ਨੇ ਮੈਨੂੰ ਗੋਲੀ ਮਾਰ ਦਿੱਤੀ ਹੈ ਮੈਂ ਮਰ ਜਾਣਾ ਹੈ ਪਿੰਕੀ ਮੈਨੂੰ ਬਚਾ ਲੈ

ਡੀ.ਐਸ.ਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ‘ਤੇ ਗੋਲੀ ਲੱਗੀ ਸੀ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਮ੍ਰਿਤਕ ਆਪਣੀ ਟੈਕਸੀ ‘ਚ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਿਹਾ ਸੀ। ਜਲਦੀ ਹੀ ਇਸ ਕਤਲ ਦਾ ਭੇਤ ਸੁਲਝਾ ਲਿਆ ਜਾਵੇਗਾ।

error: Content is protected !!