ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਹੋਏ ਪੋਸਟਮਾਰਟਮ ‘ਚ ਕੀ ਹੋਇਆ ਖੁਲਾਸਾ ? ਪੜੋ  

ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਹੋਏ ਪੋਸਟਮਾਰਟਮ ‘ਚ ਕੀ ਹੋਇਆ ਖੁਲਾਸਾ ? ਪੜੋ

ਚੰਡੀਗੜ (ਰੰਗਪੁਰੀ ) ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਚ ਇੱਕ ਨਵਾਂ ਖੁਲਾਸਾ ਹੋਇਆ ਹੈ | ਜੈਪਾਲ ਭੁੱਲਰ ਦੇ ਪੋਸਟਮਾਰਟਮ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਜੈਪਾਲ ਭੁੱਲਰ ਨੂੰ ਪੁਲਿਸ ਵਲੋਂ ਟਾਰਚਰ ਨਹੀਂ ਕੀਤਾ ਗਈ ਬਲਕਿ ਪੁਲਿਸ ਦੀ ਗੋਲੀ ਨਾਲ ਉਸ ਦੀ ਮੌਤ ਹੋਈ ਸੀ | ਇਸ ਰਿਪੋਰਟ ਚ ਇਹ ਵੀ ਸਾਹਮਣੇ ਆਇਆ ਹੈ ਕੀ ਜੈਪਾਲ ਦੇ ਸਰੀਰ ਤੇ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਹੈ | ਪੀਜੀਆਈ ਦੇ ਡਾਕਟਰਾਂ ਨੇ ਦੇਰ ਰਾਤ ਜੈਪਾਲ ਭੁੱਲਰ ਦੇ ਪਿਤਾ ਨੂੰ ਇਹ ਰਿਪੋਰਟ ਸੌਂਪੀ ਹੈ | ਜਿਸ ਤੋਂ ਬਾਅਦ ਅੱਜ 14 ਦਿਨਾਂ ਬਾਅਦ ਫ਼ਿਰੋਜ਼ਪੁਰ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਹੋਏਗਾ |

ਤੁਹਾਨੂੰ ਦਸ ਦੇਈਏ ਕਿ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਭੁੱਲਰ ਅਤੇ ਉਸ ਦੇ ਸਾਥੀ ਗੈਂਗਸਟਰ ਜਸਪ੍ਰੀਤ ਦਾ 9 ਜੂਨ ਨੂੰ ਕੋਲਕਾਤਾ ਵਿੱਚ ਐਨਕਾਊਂਟਰ ਹੋਇਆ ਸੀ। ਜੈਪਾਲ ਭੁੱਲਰ ਦੇ ਪਿਤਾ ਤੇ ਪਰਿਵਾਰ ਨੇ ਜੈਪਾਲ ਭੁੱਲਰ ਦਾ ਅੰਤਮ ਸੰਸਕਾਰ ਨਹੀਂ ਕੀਤਾ ਸੀ | ਉਸਦੇ ਪਿਤਾ ਨੇ ਦੂਸਰੀ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਭੁੱਲਰ ਦਾ ਫੇਕ ਐਨਕਾਊਂਟਰ ਹੋਇਆ ਸੀ।

ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੈਂਗਸਟਰ ਜੈਪਾਲ ਭੁੱਲਰ ਦਾ ਦੂਜਾ ਪੋਸਟ ਮਾਰਟਮ ਕਰਨ ਦਾ ਆਦੇਸ਼ ਦਿੱਤਾ ਹੈ। ਭੁੱਲਰ ਦੇ ਪਰਿਵਾਰ ਦੀ ਪਟੀਸ਼ਨ ‘ਤੇ ਫੈਸਲਾ ਦਿੰਦਿਆਂ ਹਾਈ ਕੋਰਟ ਨੇ ਕਿਹਾ ਕਿ ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦਾ ਇਕ ਪੈਨਲ ਭੁੱਲਰ ਦਾ ਪੋਸਟ ਮਾਰਟਮ ਕਰੇਗਾ।

error: Content is protected !!