ਪਿਓ ਨਾਲ ਹੱਥ ਵਟਾਉਂਦੇ ਨੂੰੰ ਲੱਗਿਆ ਜ਼ੋਰਦਾਰ ਬਿਜਲੀ ਦਾ ਝਟਕਾ, ਮਾਪਿਆਂ ਦੀਆਂ ਅੱਖਾਂ ਸਾਹਮਣੇ ਗੱਭਰੂ ਦੀ ਮੌ+ਤ

ਪਿਓ ਨਾਲ ਹੱਥ ਵਟਾਉਂਦੇ ਨੂੰੰ ਲੱਗਿਆ ਜ਼ੋਰਦਾਰ ਬਿਜਲੀ ਦਾ ਝਟਕਾ, ਮਾਪਿਆਂ ਦੀਆਂ ਅੱਖਾਂ ਸਾਹਮਣੇ ਗੱਭਰੂ ਦੀ ਮੌ+ਤ

ਸੁਨਾਮ (ਵੀਓਪੀ ਬਿਊਰੋ) ਸੁਨਾਮ ਦੇ ਸਿਨੇਮਾ ਰੋਡ ‘ਤੇ ਏਸੀ ਦੀ ਮੁਰੰਮਤ ਕਰ ਰਹੇ ਨੌਜਵਾਨ ਮਕੈਨਿਕ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੀਪਕ ਕੁਮਾਰ (28) ਆਪਣੇ ਪਿਤਾ ਨਾਲ ਫਰਿੱਜ, ਏਸੀ ਆਦਿ ਦੀ ਮੁਰੰਮਤ ਦਾ ਕੰਮ ਕਰਦਾ ਸੀ। ਉਹ ਆਪਣੀ ਦੁਕਾਨ ਵਿੱਚ ਏਸੀ ਠੀਕ ਕਰਦੇ ਸਮੇਂ ਕਰੰਟ ਲੱਗ ਗਿਆ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨੌਜਵਾਨ ਦੀ ਮੌਤ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਸੱਦੇ ’ਤੇ ਸਿਨੇਮਾ ਰੋਡ ਦੇ ਦੁਕਾਨਦਾਰਾਂ ਨੇ ਵੀ ਸੋਗ ਵਿੱਚ ਦੁਪਹਿਰ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਦੀਪਕ ਕੁਮਾਰ ਸਥਾਨਕ ਪ੍ਰਾਚੀਨ ਸ਼੍ਰੀ ਸਨਾਤਨ ਧਰਮ ਰਾਮਲੀਲਾ ਵਿੱਚ ਲਕਸ਼ਮਣ ਦੀ ਭੂਮਿਕਾ ਨਿਭਾਉਂਦਾ ਸੀ ਅਤੇ ਕਾਫ਼ੀ ਦੋਸਤਾਨਾ ਸੀ।

error: Content is protected !!