ਇਸ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਜਿਹੜੇ ਬਾਬੇ ਨੇ ਗੁਰੂਆਂ ਦੇ ਬਾਣੇ ਪਾਏ ਹਨ ਇਨ੍ਹਾਂ ਨੇ ਮੇਰੀ ਇੱਜ਼ਤ ਲੁੱਟੀ ਹੈ। ਉਸ ਨੇ ਕਿਹਾ ਕਿ ਬਾਬੇ ਦਾ ਨਾਂ ਕੁਲਵੰਤ ਸਿੰਘ ਕਾਂਤਾ ਸੀਤੋਵਾਲਾ ਹੈ, ਅਸੀਂ ਪੁੱਤਰ ਦੀ ਦਾਤ ਲਈ ਬਾਬੇ ਕੋਲ ਗਏ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਬਾਬਾ ਇਸ ਤਰ੍ਹਾਂ ਦੇ ਕੰਮ ਕਰਦਾ ਹੈ।
ਉਸ ਨੇ ਕਿਹਾ ਕਿ ਬਾਬੇ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਪੁੱਤਰ ਮਿਲੇਗਾ ਇਸ ਵਾਸਤੇ ਤੁਹਾਨੂੰ 5 ਇਸ਼ਨਾਨ ਕਰਨੇ ਪੈਣਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਗੋਲੀਆਂ ਦੇ ਦਿੱਤੀਆਂ ਅਤੇ ਮੇਰਾ ਘਰਵਾਲਾ ਸੌਂ ਰਿਹਾ।
ਇਸ ਦੌਰਾਨ ਰਾਤ ਨੂੰ ਬਾਬਾ ਮੈਨੂੰ ਮੋਟਰ ਤੇ ਇਸ਼ਨਾਨ ਕਰਨ ਲਈ ਲੈ ਗਿਆ, ਜਿੱਥੇ ਉਸ ਨੇ ਮੇਰੀ ਇੱਜਤ ਲੁੱਟੀ। ਔਰਤ ਨੇ ਦੱਸਿਆ ਮੈਨੂੰ ਹੋਸ਼ ਨਹੀਂ ਸੀ ਜਦੋਂ ਢਾਈ ਘੰਟੇ ਬਾਅਦ ਮੈਨੂੰ ਹੋਸ਼ ਆਈ ਤਾਂ ਮੈਂ ਕਿਸੇ ਤਰ੍ਹਾਂ ਨਾਲ ਆਪਣੀ ਜਾਨ ਬਚਾ ਕੇ ਘਰ ਆਈ ।